ਹਰਿਆਣਾ ‘ਚ ਲਾਲੂ ਯਾਦਵ ਦੇ ਜਵਾਈ ਦਾ ਵਿਰੋਧ, ਚੋਣ ਸਭਾ ‘ਚ ਸਵਾਲ ਪੁੱਛਣ ‘ਤੇ ਹੰਗਾਮਾ, ਕਾਂਗਰਸੀ ਵਰਕਰਾਂ ਨੇ ਨੌਜਵਾਨਾਂ ਨੂੰ ਧੱਕੇ ਮਾਰ ਕੇ ਕੱਢਿਆ ਬਾਹਰ

Global Team
2 Min Read

ਰੇਵਾੜੀ: ਹਰਿਆਣਾ ਦੀ ਰੇਵਾੜੀ ਸੀਟ ਤੋਂ ਕਾਂਗਰਸ ਉਮੀਦਵਾਰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਜਵਾਈ ਚਿਰੰਜੀਵ ਰਾਓ ਨੂੰ ਚੋਣ ਪ੍ਰਚਾਰ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਉਹ ਚੋਣ ਪ੍ਰਚਾਰ ਲਈ ਪਿੰਡ ਗਿੰਦੋਖਰ ਪੁੱਜੇ ਤਾਂ ਨੌਜਵਾਨਾਂ ਨੇ ਉਨ੍ਹਾਂ ਦੇ ਸਾਹਮਣੇ ‘ਗੋ ਬੈਕ’ ਦੇ ਨਾਅਰੇ ਲਾਏ।

ਐਨਾ ਹੀ ਨਹੀਂ ਵਿਕਾਸ ਕਾਰਜਾਂ ਨੂੰ ਲੈ ਕੇ ਉਨ੍ਹਾਂ ਤੋਂ ਤਿੱਖੇ ਸਵਾਲ ਵੀ ਪੁੱਛੇ ਗਏ। ਕਾਫੀ ਦੇਰ ਹੰਗਾਮੇ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਪ੍ਰੋਗਰਾਮ ਤੋਂ ਦੂਰ ਧੱਕ ਦਿੱਤਾ। ਇਸ ਦੌਰਾਨ ਕੁਝ ਸਮੇਂ ਲਈ ਮਾਹੌਲ ਕਾਫੀ ਗਰਮ ਹੋ ਗਿਆ ਸੀ।

ਜ਼ਿਕਰਯੋਗ ਹੈ ਕਿ ਸੋਮਵਾਰ ਦੁਪਹਿਰ ਨੂੰ ਚਿਰੰਜੀਵ ਰਾਓ ਪ੍ਰੋਗਰਾਮ ਲਈ ਗਿੰਦੋਖਰ ਪਿੰਡ ਦੇ ਪੰਚਾਇਤ ਘਰ ਪਹੁੰਚੇ ਸਨ। ਉਹ ਪਿੰਡ ਵਾਸੀਆਂ ਵਿੱਚ ਜਾ ਕੇ ਉਨ੍ਹਾਂ ਨੂੰ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ ਕਰਨ ਗਏ ਤੇ ਪ੍ਰੋਗਰਾਮ ਵਿੱਚ ਕਾਫੀ ਭੀੜ ਸੀ। ਉਦੋਂ ਪਿੰਡ ਦੇ ਨੌਜਵਾਨ ਅਜੈ ਯਾਦਵ, ਵਿਕਾਸ, ਪ੍ਰਵੀਨ, ਦੇਵੇਂਦਰ ਆਦਿ ਪ੍ਰੋਗਰਾਮ ‘ਚ ਪਹੁੰਚੇ।

ਚਿਰੰਜੀਵ ਰਾਓ ਨੇ ਜਦੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਕਾਰਜਾਂ ਸਬੰਧੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਤੇ ਨੌਜਵਾਨਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਚਿਰੰਜੀਵ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨਕਾਰੀ ਅਜੈ ਯਾਦਵ ਨੇ ਕਿਹਾ, ‘ਚਿਰੰਜੀਵ ਰਾਓ 2019 ‘ਚ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 26 ਨਵੰਬਰ 2023 ਨੂੰ ਪਹਿਲੀ ਵਾਰ ਇਸ ਪਿੰਡ ਆਏ ਅਤੇ ਗਿੰਦੋਖਰ-ਜਾਦੜਾ ਦੀ ਕੱਚੀ ਸੜਕ ਦਾ ਨੀਂਹ ਪੱਥਰ ਰੱਖਿਆ ਅਤੇ ਰਵਾਨਾ ਹੋ ਗਏ।

ਇਸ ‘ਤੇ ਚਿਰੰਜੀਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨਹੀਂ ਹੈ। ਇਸ ਦੇ ਬਾਵਜੂਦ ਉਹ ਆਪਣੇ ਵਿਧਾਇਕ ਕੋਟੇ ਵਿੱਚੋਂ 16 ਲੱਖ ਰੁਪਏ ਲੈ ਕੇ ਇਸ ਸੜਕ ਦੀ ਉਸਾਰੀ ਦਾ ਕੰਮ ਕਰਵਾ ਰਹੇ ਹਨ। ਪਰ 10 ਮਹੀਨੇ ਬੀਤ ਜਾਣ ਦੇ ਬਾਵਜੂਦ ਇਸ ਸੜਕ ਦਾ ਨਿਰਮਾਣ ਮੁਕੰਮਲ ਨਹੀਂ ਹੋਇਆ ਹੈ।

ਇਸ ‘ਤੇ ਜਦੋਂ ਚਿਰੰਜੀਵ ਤੋਂ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘ਮੇਰਾ ਕੰਮ ਪੈਸੇ ਦਵਾਉਣ ਦਾ ਸੀ। ਸਾਡੇ ਕੋਲ ਸਰਕਾਰ ਨਹੀਂ ਹੈ। ਸਰਕਾਰ ਆਈ ਤਾਂ ਅਸੀਂ ਵੀ ਬਣਵਾਵਾਂਗੇ।

Share This Article
Leave a Comment