ਮੁੰਬਈ: ਮੁੰਬਈ ਵਿੱਚ ਡਰਗਸ ਦੀ ਇੱਕ ਵੱਡੀ ਖੇਪ ਦੀ ਬਰਾਮਦਗੀ ਕੀਤੀ ਗਈ ਹੈ, ਦੱਸਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ 191 ਕਿੱਲੋਗ੍ਰਾਮ ਹੈਰੋਇਨ ਦੀ ਕੀਮਤ ਇੱਕ ਹਜ਼ਾਰ ਕਰੋੜ ਰੁਪਏ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਨਵੀ ਮੁੰਬਈ ਸਥਿਤ ਨਾਵਾ ਸ਼ੇਵਾ ਪੋਰਟ ‘ਤੇ ਫੜ੍ਹੀ ਗਈ ਹੈਰੋਇਨ ਦੀ ਇਹ ਖੇਪ ਅਫਗਾਨਿਸਤਾਨ ਤੋਂ ਪਾਕਿਸਤਾਨ ਹੁੰਦੇ ਹੋਏ ਸਮੁੰਦਰ ਦੇ ਰਸਤਿਓਂ ਮੁੰਬਈ ਦੇ ਪੋਰਟ ‘ਤੇ ਪਹੁੰਚੀ ਸੀ। ਡਾਇਰੈਕਟੋਰੇਟ ਆਫ ਰਿਵੈਨਿਊ ਇੰਟੇਲੀਜੈਂਸ ਅਤੇ ਕਸਟਮ ਵਿਭਾਗ ਨੇ ਜੁਆਇੰਟ ਆਪਰੇਸ਼ਨ ਵਿੱਚ ਇਹ ਖੇਪ ਬਰਾਮਦ ਕੀਤੀ ਹੈ। ਹੁਣ ਤੱਕ ਇਸ ਸਿਲਸਿਲੇ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਰਿਪੋਰਟਾਂ ਮੁਤਾਬਕ, ਤਸਕਰਾਂ ਨੇ ਡਰਗਸ ਨੂੰ ਪਲਾਸਟਿਕ ਦੇ ਪਾਈਪ ਵਿੱਚ ਲੁਕਾ ਕੇ ਰੱਖਿਆ ਸੀ। ਇਸ ਪਾਈਪ ‘ਤੇ ਇਸ ਤਰ੍ਹਾਂ ਪੇਂਟ ਕੀਤਾ ਗਿਆ ਸੀ ਕਿ ਇਹ ਬਾਂਸ ਦੇ ਟੁਕੜੇ ਵਰਗੇ ਲਗ ਰਹੇ ਸਨ, ਤਸਕਰਾਂ ਨੇ ਇਸ ਨੂੰ ਆਯੂਰਵੇਦਿਕ ਦਵਾਈ ਦੱਸਿਆ।
ਇਸ ਮਾਮਲੇ ‘ਚ ਡਰਗਸ ਦੇ ਇੰਪੋਰਟ ਦੇ ਡਟਕਿਊਮੈਂਟਸ ਤਿਆਰ ਕਰਨ ਵਾਲੇ ਦੋ ਕਸਟਮ ਹਾਊਸ ਦੇ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਕੁੱਝ ਹੋਰ ਲੋਕਾਂ ਦੀ ਗ੍ਰਿਫਤਾਰੀ ਦੀ ਗੱਲ ਵੀ ਕੀਤੀ ਜਾ ਰਹੀ ਹੈ।