ਬਰੈਂਪਟਨ : ਕੈਨੇਡਾ ਦੇ ਸੂਬੇ ਦੇ ਓਨਟਾਰੀਓ ਵਿਖੇ ਭਾਰਤੀ ਮੂਲ ਰੌਨ ਚੱਠਾ ਨੂੰ ਪੀਲ ਪੁਲਿਸ ਸਰਵਿਸਿਜ਼ ਬੋਰਡ ਦੇ ਚੇਅਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਪੀਲ ਪੁਲਿਸ ਸਰਵਿਸਿਜ਼ ਬੋਰਡ ਦੀ ਮੀਟਿੰਗ ’ਚ ਅਹਿਮਦ ਅੱਤੀਆ ਨੂੰ ਵਾਈਸ ਚੇਅਰ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਰੌਨ ਚੱਠਾ ਨੂੰ ਪਹਿਲੀ ਵਾਰ ਸਾਲ 2019 ਵਿੱਚ ਇਸ ਅਹੁਦੇ ਲਈ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ 18 ਜਨਵਰੀ ਨੂੰ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਸਨ ਕਿ ਉਨ੍ਹਾਂ ਨੂੰ ਵਾਈਸ ਚੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਪਰ ਬੀਤੇ ਦਿਨੀਂ ਹੋਈ ਮੀਟਿੰਗ ਤੋਂ ਬਾਅਦ ਨਿਯੁਕਤੀਆਂ ਸਬੰਧੀ ਫੈਸਲਾ ਸਾਫ ਹੋ ਗਿਆ।
ਰੌਨ ਚੱਠਾ ਨੇ ਆਪਣੀ ਨਿਯੁਕਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਪੀਲ ਪੁਲਿਸ ਸਰਵਿਸ ਬੋਰਡ ਦਾ ਮੁੜ ਚੇਅਰ ਚੁਣੇ ਜਾਂ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਬੋਰਡ ਦੇ ਚੇਅਰ ਵਜੋਂ ਸੇਵਾ ਨਿਭਾਉਣ ਤੋਂ ਬਾਅਦ, ਮੈਨੂੰ ਮਾਣ ਹੈ ਕਿ ਮੇਰੇ ਬੋਰਡ ਦੇ ਸਹਿਯੋਗੀਆਂ ਨੇ ਮੇਰੇ ‘ਤੇ ਭਰੋਸਾ ਜਤਾਇਆ ਤੇ ਮੈਨੂੰ ਇਸ ਅਹੁਦੇ ‘ਤੇ ਰਹਿ ਕੇ ਸੇਵਾ ਕਰਨ ਦਾ ਇੱਕ ਵਾਰ ਫਿਰ ਮੌਕਾ ਦਿੱਤਾ। ਇਸ ਦੇ ਨਾਲ ਹੀ ਉਨਾਂ ਨੇ ਇਸ ਅਹੁਦੇ ਦੀ ਪੂਰੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਵਾਅਦਾ ਕੀਤਾ।
I am humbled and honoured to be elected as the Chair of the Peel Police Services Board.
Having served as Chair of the Board previously, I am honoured that my Board colleagues chose once again to place their trust in me & for allowing me the opportunity to serve in this imp role. https://t.co/Z5Ampk7Oe0
— Ron Chatha (@RonChatha) January 28, 2022
ਦੱਸਣਯੋਗ ਹੈ ਕਿ ਰੋਨ ਚੱਠਾ ਮੌਜੂਦਾ ਸਮੇਂ ‘ਚ ਪੀਲ ਰੀਜਨ ਵਿੱਚ ਸਥਿਤ ਲੀਡਿੰਗ ਰੀਅਲ ਅਸਟੇਟ ਫਰਮ ਵਿੱਚ ਇੱਕ ਰੀਅਲ ਅਸਟੇਟ ਬਰੋਕਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.