ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰੌਬਰਟ ਟਰੰਪ ਦਾ 71 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਰੌਬਰਟ ਟਰੰਪ ਨੇ ਅਮਰੀਕੀ ਸਮੇਂ ਅਨੁਸਾਰ ਸ਼ਨੀਵਾਰ ਨੂੰ ਨਿਊਯਾਰਕ ਦੇ ਇਕ ਹਸਪਤਾਲ ‘ਚ ਆਖ਼ਰੀ ਸਾਹ ਲਿਆ। ਰਾਸ਼ਟਰਪਤੀ ਟਰੰਪ ਨੇ ਇੱਕ ਬਿਆਨ ਜਾਰੀ ਕਰ ਇਹ ਜਾਣਕਾਰੀ ਦਿੱਤੀ ਹੈ।
ਟਰੰਪ ਨੇ ਇੱਕ ਟਵੀਟ ‘ਚ ਲਿਖਿਆ, ” ਮੈਨੂੰ ਬਹੁਤ ਦੁੱਖ ਨਾਲ ਜਾਣਕਾਰੀ ਦੇਣੀ ਪੈ ਰਹੀ ਹੈ ਕਿ ਮੇਰੇ ਪਿਆਰੇ ਭਰਾ ਰੌਬਰਟ ਨੇ ਅੱਜ ਰਾਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਟਰੰਪ ਨੇ ਕਿਹਾ ਕਿ ਰੌਬਰਟ ਸਿਰਫ ਮੇਰਾ ਭਰਾ ਹੀ ਨਹੀਂ ਸੀ ਬਲਕਿ ਮੇਰਾ ਇੱਕ ਸਭ ਤੋਂ ਚੰਗਾ ਮਿੱਤਰ ਵੀ ਸੀ। ਮੈਂ ਉਸ ਨੂੰ ਬਹੁਤ ਯਾਦ ਕਰਾਂਗਾ ਪਰ ਅਸੀਂ ਫਿਰ ਮਿਲਾਂਗੇ। ਮੇਰੇ ਦਿਲ ‘ਚ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਬਣੀਆਂ ਰਹਿਣਗੀਆਂ। ਰੌਬਰਟ ਨੂੰ ਮੈਂ ਬਹੁਤ ਹੀ ਦਿਲੋਂ ਪਿਆਰ ਕਰਦਾ ਸੀ।”
72 ਸਾਲਾ ਰੌਬਰਟ ਟਰੰਪ ਨੂੰ ਮੈਨਹੱਟਨ ਦੇ ਨਿਊਯਾਰਕ- Presbyterian Hospital ‘ਚ ਭਰਤੀ ਕਰਵਾਇਆ ਗਿਆ ਸੀ। ਉਹ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸਨ। ਬੀਤੇ ਦਿਨ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੀ ਇੱਕ ਬ੍ਰੀਫਿੰਗ ਦੌਰਾਨ ਟਰੰਪ ਨੇ ਪੱਤਰਕਾਰਾਂ ਨੂੰ ਆਪਣੇ ਭਰਾ ਦੀ ਬਿਮਾਰੀ ਬਾਰੇ ਵੀ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਟਵੀਟ ‘ਚ ਲਿਖਿਆ, “ਅੰਕਲ ਰੌਬਰਟ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤੁਸੀਂ ਹਮੇਸ਼ਾ ਸਾਡੇ ਦਿਲ ਅਤੇ ਪ੍ਰਾਥਨਾਵਾਂ ‘ਚ ਹੋ।”
Uncle Robert, we love you. You are in our hearts and prayers, always.
— Ivanka Trump (@IvankaTrump) August 16, 2020