ਰੌਬਟ ਵਾਡਰਾ ਹੋਏ ਕੋਰੋਨਾ ਦੇ ਸ਼ਿਕਾਰ, ਪ੍ਰਿਅੰਕਾ ਗਾਂਧੀ  ਨੇ ਕੀਤੇ ਸਾਰੇ ਦੌਰੇ ਰੱਦ

TeamGlobalPunjab
2 Min Read

ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਆਪਣੇ ਪਤੀ ਰਾਬਰਟ ਵਾਡਰਾ ਦਾ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਚੌਕਸੀ ਵਜੋਂ ਖੁਦ ਨੂੰ ਏਕਾਂਤਵਾਸ ਕਰਦੇ ਹੋਏ ਆਸਾਮ ਅਤੇ ਤਾਮਿਲਨਾਡੂ ਦਾ ਚੋਣਾਵੀ ਦੌਰਾ ਰੱਦ ਕਰ ਦਿੱਤਾ ਹੈ। ਪ੍ਰਿਯੰਕਾ ਗਾਂਧੀ ਨੇ ਇਕ ਵੀਡੀਓ ਸ਼ੇਅਰ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਹਾਲਾਂਕਿ ਪ੍ਰਿਯੰਕਾ ਗਾਂਧੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਪ੍ਰਿਯੰਕਾ ਨੇ ਕਿਹਾ ਹੈ ਕਿ ਰਾਬਰਟ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੈਂ ਆਪਣਾ ਆਸਾਮ ਦਾ ਦੌਰਾ ਰੱਦ ਕਰ ਦਿੱਤਾ ਹੈ। ਮੈਂ ਹੁਣ ਆਈਸੋਲੇਸ਼ਨ ‘ਚ ਰਹਾਂਗੀ।

ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,”ਹਾਲ ‘ਚ ਕੋਰੋਨਾ ਇਨਫੈਕਸ਼ਨ ਦੇ ਸੰਪਰਕ ‘ਚ ਆਉਣ ਕਾਰਨ ਮੈਨੂੰ ਆਪਣਾ ਆਸਾਮ, ਤਾਮਿਲਨਾਡੂ ਅਤੇ ਕੇਰਲ ਦਾ ਦੌਰਾ ਰੱਦ ਕਰਨਾ ਪੈ ਰਿਹਾ ਹੈ। ਮੇਰੀ ਕੱਲ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਡਾਕਟਰਾਂ ਦੀ ਸਲਾਹ ‘ਤੇ ਮੈਂ ਅਗਲੇ ਕੁਝ ਦਿਨਾਂ ਤੱਕ ਆਈਸੋਲੇਸ਼ਨ ‘ਚ ਰਹਾਂਗੀ। ਇਸ ਅਸਹੂਲਤ ਲਈ ਮੈਂ ਤੁਹਾਡੇ ਸਾਰਿਆਂ ਤੋਂ ਮੁਆਫ਼ੀ ਮੰਗਦੀ ਹਾਂ। ਮੈਂ ਕਾਂਗਰਸ ਦੀ ਜਿੱਤ ਦੀ ਪ੍ਰਾਰਥਨਾ ਰਕਦੀ ਹਾਂ।”

Share This Article
Leave a Comment