ਐਸਐਸਪੀ ਦਫ਼ਤਰ ਨੇੜੇ ਬਣੇ ਸ਼ਰਾਬ ਦੇ ਠੇਕੇ ‘ਤੇ ਅੱਧੀ ਰਾਤ ਨੂੰ ਹੋਈ ਲੁੱਟ

TeamGlobalPunjab
1 Min Read

ਮੋਗਾ: ਇੱਥੇ ਲੁਟੇਰਿਆਂ ਵੱਲੋਂ ਐਸਐਸਪੀ ਦਫ਼ਤਰ ਨੇੜੇ ਮੌਜੂਦ ਸ਼ਰਾਬ ਦੇ ਠੇਕੇ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਮੋਗਾ ਦੇ ਐਸਐਸਪੀ ਦਫ਼ਤਰ ਤੋਂ ਮਹਿਜ਼ 10 ਮੀਟਰ ਦੂਰੀ ‘ਤੇ ਵਾਪਰੀ ਹੈ। ਬੀਤੀ ਰਾਤ 3 ਵਜੇ ਤਿੰਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਠੇਕੇ ‘ਤੇ ਪਹੁੰਚਦੇ ਹਨ। ਜਿਸ ਤੋਂ ਬਾਅਦ ਠੇਕੇ ‘ਚ ਮੌਜੂਦ ਦੋ ਕਰਿੰਦਿਆਂ ਨਾਲ ਧੱਕਾ ਮੁੱਕੀ ਕਰਦੇ ਹਨ।

ਇਸ ਤੋਂ ਬਾਅਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਠੇਕੇ ਤੋਂ 11 ਬੋਤਲਾਂ ਬਲੈਕ ਡਾਗ, 7 ਬੋਤਲ 100 ਪਾਇਪਰ, 5 ਪੇਟੀਆ ਬਲੈਂਡਰ, ਵੈਟ69 ਦੀਆਂ 7 ਬੋਤਲਾਂ, 7 ਸਿਗਨੇਚਰ ਦੀਆਂ ਬੋਤਲਾਂ, 3 ਮੈਕਡੋਵੇਲ ਦੀਆਂ ਪੇਟੀਆਂ ਅਤੇ ਲੱਗਭੱਗ 20 ਹਜ਼ਾਰ ਕੈਸ਼ ਲੇੈ ਕੇ ਫਰਾਰ ਹੋ ਗਏ ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਠੇਕੇ ਅੰਦਰ ਕੋਈ ਵੀ ਸੀਸੀਟੀਵੀ ਨਾ ਲੱਗਿਆ ਹੋਣ ਕਾਰਨ ਲੁਟੇਰਿਆਂ ਦੀ ਸ਼ਨਾਖਤ ਕਰਨ ਵਿੱਚ ਮੁਸ਼ਕਿਲ ਹੋ ਰਹੀ ਹੈ। ਪਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਖੰਗਾਲੀ ਜਾਵੇਗੀ। ਇਸ ਮਾਮਲੇ ਦੀ ਜਾਂਚ ਫੌਰੈਂਸਿਕ ਟੀਮ ਵੀ ਕਰ ਰਹੀ ਹੈ।

Share This Article
Leave a Comment