Breaking News

ਹੈਰਾਨੀਜਨਕ : ਚੋਰੀ ਕਰਨ ਆਇਆ ਚੋਰ ਮਹਿਲਾ ਦੇ ਮੱਥੇ ‘ਤੇ ਕਿਸ ਕਰਕੇ ਕਹਿਣ ਲੱਗਾ, “ਨਹੀਂ ਚਾਹੀਦੇ ਤੁਹਾਡੇ ਪੈਸੇ!”

ਦੁਨੀਆਂ ਵਿੱਚ ਚੋਰਾਂ ਦੀ ਕਮੀ ਨਹੀਂ ਹੈ ਅਤੇ ਤੁਸੀਂ ਚਲਾਕ ਤੋਂ ਚਲਾਕ ਚੋਰ ਦੇ ਕਿੱਸੇ ਵੀ ਸੁਣੇ ਹੋਣਗੇ। ਇੱਥੇ ਹੀ ਬੱਸ ਨਹੀਂ ਚੋਰੀ ਲਈ ਕੀਤੇ ਗਏ ਕਤਲ ਅਤੇ ਮਾਰ ਕੁਟਾਈ ਦੀਆਂ ਖ਼ਬਰਾਂ ਵੀ ਆਮ ਦੇਖਣ ਨੂੰ ਮਿਲ ਜਾਂਦੀਆਂ  ਹਨ। ਪਰ ਇਸੇ ਸਿਲਸਿਲੇ ‘ਚ ਇੱਕ ਚੋਰ ਦੀ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਸਾਰਿਆਂ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਇਸ ਵੀਡੀਓ ਨੂੰ ਦੇਖਣ ਤੋ ਬਾਅਦ ਇਸ ਚੋਰ ਨੂੰ ਦਿਆਲੂ ਚੋਰ ਦਾ ਨਾਮ ਦਿੱਤਾ ਜਾਵੇ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਜਾਣਕਾਰੀ ਮੁਤਾਬਿਕ ਚੋਰ ਮਹਿਲਾ ਦੇ ਮੱਥੇ ‘ਤੇ ਕਿਸ ਕਰਕੇ ਚਲਾ ਗਿਆ ਅਤੇ ਨਾਲ ਹੀ ਇਹ ਵੀ ਕਹਿ ਗਿਆ ਕਿ ਉਸ ਦੇ ਪੈਸੇ ਉਨ੍ਹਾਂ ਨੂੰ ਨਹੀਂ ਚਾਹੀਦੇ।

ਇਹ ਘਟਨਾ ਬ੍ਰਾਜੀਲ ਦੀ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਬੰਦੂਕਧਾਰੀ ਚੋਰ ਲੁੱਟਣ ਦੇ ਇਰਾਦੇ ਨਾਲ ਅਚਾਨਕ ਇੱਥੇ ਇੱਕ ਦਵਾਈਆਂ ਦੀ ਦੁਕਾਨ ਵਿੱਚ ਆਏ ਅਤੇ ਦੁਕਾਨ ਦੇ ਕਰਮਚਾਰੀ ਤੋਂ ਪੈਸੇ ਮੰਗਣ ਲੱਗੇ। ਇਸ ਦੌਰਾਨ ਵੀਡੀਓ ਵਿੱਚ ਇੱਕ ਵੱਡੀ ਉਮਰ ਦੀ ਮਹਿਲਾ ਵੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਹ ਬੁੱਢੀ ਮਹਿਲਾ ਵੀ ਚੋਰ ਨੂੰ  ਆਪਣੇ ਪੈਸੇ ਕੱਢ ਕੇ ਦੇਣ ਲੱਗੀ ਤਾਂ ਚੋਰ ਨੇ ਮਹਿਲਾ ਤੋਂ  ਪੈਸੇ ਲੈਣ ਤੋਂ ਮਨ੍ਹਾਂ ਕਰ ਦਿੱਤਾ।

ਜਾਣਕਾਰੀ ਮੁਤਾਬਿਕ ਚੋਰ ਨੇ ਬੁੱਢੀ ਔਰਤ ਨੂੰ ਕਿਹਾ ਕਿ, “ਨਹੀਂ ਮੈਮ ਤੁਸੀਂ ਸ਼ਾਂਤ ਰਹੋ ਮੈਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ।“ ਮੀਡੀਆ ਰਿਪੋਰਟਾਂ ਮੁਤਾਬਿਕ ਚੋਰ ਬਾਅਦ ਇਸ ਤੋਂ ਬਾਅਦ ਚੋਰ 71 ਹਜ਼ਾਰ ਰੁਪਏ ਅਤੇ ਕੁਝ ਸਾਮਾਨ ਲੈ ਕੇ ਫਰਾਰ ਹੋ ਗਿਆ।

 

 

Check Also

ਸ਼ਬਦ ਵਿਚਾਰ 170 – ਵਾਰ ਮਾਝ : ਤੀਜੀ ਪਉੜੀ ਦੀ ਵਿਚਾਰ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ …

Leave a Reply

Your email address will not be published.