ਮੁਹਾਲੀ ‘ਚ ਪਿਸਤੌਲ ਦੀ ਨੋਕ ‘ਤੇ ਲੁਟੇਰੇ ਬੈਂਕ ਲੁੱਟ ਕੇ ਹੋਏ ਫਰਾਰ

TeamGlobalPunjab
2 Min Read

ਮੁਹਾਲੀ: ਸ਼ਹਿਰ ਦੇ ਫੇਜ਼- 3ਏ ‘ਚ ਸਥਿਤ ਪੀਐਨਬੀ ਬੈਂਕ ‘ਚ ਚਿੱਟੇ ਦਿਨੀਂ ਲੁਟੇਰਿਆਂ ਨੇ ਪੰਜ ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਬੁੱਧਵਾਰ ਦੁਪਹਿਰ ਲਗਭਗ 1:30 ਵਜੇ ਦੋ ਨਕਾਬਪੋਸ਼ ਨੌਜਵਾਨ ਬੈਂਕ ਵਿੱਚ ਦਾਖਲ ਹੋਏ, ਜਿਨ੍ਹਾਂ ਵਿੱਚ ਇੱਕ ਨੌਜਵਾਨ ਦੇ ਹੱਥ ਵਿੱਚ ਤੇਜਧਾਰ ਹਥਿਆਰ ਅਤੇ ਦੂੱਜੇ ਲੁਟੇਰੇ ਦੇ ਹੱਥ ਵਿੱਚ ਪਿਸਤੌਲ ਸੀ। ਦੋਵੇਂ ਨੌਜਵਾਨਾਂ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਮੌਜੂਦ ਸਟਾਫ ਨੂੰ ਪਿਸਤੌਲ ਦਿਖਾ ਕੇ ਧਮਕਾਇਆ ਤੇ ਇੱਕ ਪਾਸੇ ਬੰਦੀ ਬਣਾ ਲਿਆ। ਜਦਕਿ ਦੂੱਜੇ ਨੌਜਵਾਨ ਨੇ ਕੈਸ਼ਿਅਰ ਤੋਂ ਪੈਸੇ ਕਢਵਾ ਕੇ ਇੱਕ ਬੈਗ ਵਿੱਚ ਭਰ ਲਏ ਤੇ ਲਗਭਗ ਦੋ ਮਿੰਟ ਵਿੱਚ ਲੁਟੇਰੇ ਕੈਸ਼ ਲੈ ਕੇ ਫਰਾਰ ਹੋ ਗਏ।

ਲੁਟੇਰਿਆਂ ਦੇ ਫਰਾਰ ਹੁੰਦੇ ਹੀ ਬੈਂਕ ਮੈਨੇਜਰ ਨੇ ਇਸ ਦੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ ‘ਤੇ ਦਿੱਤੀ। ਸੂਚਨਾ ਮਿਲਦੇ ਹੀ ਡੀਐਸਪੀ ਸਿਟੀ-1 ਗੁਰਸ਼ੇਰ ਸਿੰਘ ਸੰਧੂ ਅਤੇ ਡੀਐਸਪੀ ਸਿਟੀ-2 ਕਮਲਪ੍ਰੀਤ ਸਿੰਘ ਪੁਲਿਸ ਟੀਮ ਲੈ ਕੇ ਮੌਕੇ ‘ਤੇ ਪੁੱਜੀ ਜਿਨ੍ਹਾਂ ਨੇ ਜਾਂਚ ਤੋਂ ਬਾਅਦ ਪੂਰੇ ਸ਼ਹਿਰ ‘ਚ ਨਾਕਾਬੰਦੀ ਕਰਵਾ ਦਿੱਤੀ ਅਤੇ ਪੀਸੀਆਰ ਪਾਰਟੀ ਨੂੰ ਮੈਸੇਜ ਕਰ ਅਲਰਟ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਬੈਂਕ ਵਿੱਚ ਪੰਜ ਮਹਿਲਾ ਮੁਲਾਜ਼ਮਾਂ ਦਾ ਹੀ ਸਟਾਫ ਮੌਜੂਦ ਸੀ ਨਾਂ ਤਾਂ ਬੈਂਕ ਵਿੱਚ ਅਲਾਰਮ ਸਿਸਟਮ ਹੈ ਅਤੇ ਨਾਂ ਹੀ ਸਿਕਓਰਿਟੀ ਗਾਰਡ ਰੱਖਿਆ ਗਿਆ ਹੈ। ਹੁਣ ਤੱਕ ਦੀ ਜਾਂਚ ਦੇ ਅਨੁਸਾਰ ਲੁਟੇਰੇ ਬੈਂਕ ਤੋਂ ਲਗਭਗ 4 ਲੱਖ 80 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋਏ ਹਨ।

Share This Article
Leave a Comment