ਨਿਊਜ਼ ਡੈਸਕ: ਉੱਤਰੀ ਧਰੁਵ ਵਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜੋ ਧਰਤੀ ਦਾ ਸਭ ਤੋਂ ਦੂਰ ਉੱਤਰੀ ਬਿੰਦੂ ਹੈ। ਇਹ ਉਹ ਬਿੰਦੂ ਹੈ, ਜਿੱਥੇ ਧਰਤੀ ਦੀ ਧੂਰੀ ਘੁੰਮਦੀ ਹੈ। ਇੱਥੋਂ ਅੱਗੇ ਜਾਣ ਵਾਲੇ ਰਸਤੇ ਨੂੰ ਹੀ ਦੁਨੀਆ ਦੀ ਆਖਰੀ ਸੜਕ ਮੰਨਿਆ ਜਾਂਦਾ ਹੈ। ਇਸਦਾ ਨਾਮ ਈ – 69 ਹੈ ਇਹ ਉਹ ਸੜਕ ਹੈ, ਜਿੱਥੋਂ ਅੱਗੇ ਕੋਈ ਸੜਕ ਹੀ ਨਹੀਂ ਹੈ, ਬਸ ਬਰਫ ਹੀ ਬਰਫ ਅਤੇ ਸਮੁੰਦਰ ਹੀ ਸਮੁੰਦਰ ਵਿਖਾਈ ਦਿੰਦਾ ਹੈ ।
ਦਰਅਸਲ , ਈ – 69 ਇੱਕ ਹਾਈੇਵੇ ਹੈ , ਜੋ ਲਗਭਗ 14 ਕਿਲੋਮੀਟਿਰ ਲੰਬਾ ਹੈ। ਇਸ ਹਾਇਵੇ ‘ਤੇ ਅਜਿਹੀ ਕਈ ਥਾਵਾਂ ਹਨ , ਜਿੱਥੇ ਇਕੱਲੇ ਪੈਦਲ ਚੱਲਣਾ ਜਾਂ ਗੱਡੀ ਚਲਾਉਣਾ ਵੀ ਮਨਾ ਹੈ। ਤੁਸੀ ਇਥੇ ਇਕ ਵੱਡੇ ਗਰੁੱਪ ਵਿੱਚ ਪੈਦਲ ਹੀ ਜਾ ਸਕਦੇ ਹੋ। ਇਸ ਦੇ ਪਿੱਛੇ ਵਜ੍ਹਾ ਇਹ ਹੈ ਕਿ ਹਰ ਪਾਸੇ ਬਰਫ ਦੀ ਮੋਟੀ ਚਾਦਰ ਵਿਛੀ ਹੋਣ ਕਾਰਨ ਇੱਥੇ ਖੋਹ ਜਾਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
ਉੱਤਰੀ ਧਰੁਵ ਦੇ ਕੋਲ ਹੋਣ ਕਾਰਨ ਇੱਥੇ ਸਰਦੀਆਂ ਦੇ ਮੌਸਮ ਵਿੱਚ ਨਾਂ ਤਾਂ ਰਾਤਾਂ ਖਤਮ ਹੁੰਦੀਆਂ ਹਨ ਅਤੇ ਨਾਂ ਹੀ ਗਰਮੀਆਂ ਵਿੱਚ ਸੂਰਜ ਡੁੱਬਦਾ ਹੈ। ਸਰਦੀਆਂ ਵਿੱਚ ਇੱਥੇ ਦਾ ਤਾਪਮਾਨ ਮਾਈਨਸ 43 ਡਿਗਰੀ ਤੋਂ ਮਾਇਨਸ 26 ਡਿਗਰੀ ਸੈਲਸਿਅਸ ਦੇ ਵਿੱਚ ਬਣਿਆ ਰਹਿੰਦਾ ਹੈ ਜਦਕਿ ਗਰਮੀਆਂ ਵਿੱਚ ਤਾਪਮਾਨ ਸਿਫਰ ਡਿਗਰੀ ਸੈਲਸਿਅਸ ਦੇ ਆਸਪਾਸ ਰਹਿੰਦਾ ਹੈ।
ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇੰਨੀ ਭਿਆਨਕ ਠੰਡ ਪੈਣ ਦੇ ਬਾਵਜੂਦ ਇੱਥੇ ਲੋਕ ਰਹਿੰਦੇ ਹਨ। ਪਹਿਲਾਂ ਇੱਥੇ ਸਿਰਫ ਮੱਛੀ ਦਾ ਕੰਮ-ਕਾਜ ਹੁੰਦਾ ਸੀ। 1930 ਤੋਂ ਇਸ ਜਗ੍ਹਾ ਦਾ ਵਿਕਾਸ ਹੋਣਾ ਸ਼ੁਰੂ ਹੋਇਆ।
ਹੁਣ ਦੁਨੀਆਭਰ ਤੋਂ ਲੋਕ ਉੱਤਰੀ ਧਰੁਵ ਘੁੰਮਣ ਲਈ ਆਉਂਦੇ ਹਨ ਇੱਥੇ ਲੋਕਾਂ ਨੂੰ ਇੱਕ ਵੱਖਰੀ ਦੁਨੀਆ ਵਿੱਚ ਹੋਣ ਦਾ ਅਹਿਸਾਸ ਹੁੰਦਾ ਹੈ। ਇੱਥੇ ਡੁੱਬਦਾ ਹੋਇਆ ਸੂਰਜ ਅਤੇ ਪੋਲਰ ਲਾਇਟਸ ਟੂਰਿਸਟਾਂ ਦੀ ਖਿੱਚ ਦਾ ਕੇਂਦਰ ਬਣਦੀਆਂ ਹਨ। ਅਸਮਾਨ ਵਿੱਚ ਕਦੇ ਹਰੀਆਂ ਤਾਂ ਕਦੇ ਗੁਲਾਬੀ ਰੋਸ਼ਨੀਆਂ ਦੇਖਣ ਨੂੰ ਮਿਲਦੀਆਂ ਹਨ। ਪੋਲਰ ਲਾਇਟਸ ਨੂੰ ਆਰੋਰਾ ਵੀ ਕਹਿੰਦੇ ਹਨ। ਇਹ ਰਾਤ ਦੇ ਸਮੇਂ ਵਿਖਾਈ ਦਿੰਦੀਆਂ ਹਨ ਜਦੋਂ ਅਸਮਾਨ ਵਿੱਚ ਹਨੇਰਾ ਛਾਇਆ ਰਹਿੰਦਾ ਹੈ।