ਅੰਮ੍ਰਿਤਸਰ: ਅੱਜ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਜਨਮ ਸ਼ਤਾਬਦੀ ਸਮਾਰੋਹ ਨੂੰ ਮਨਾਂਉਣ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਸਬੰਧੀ ਨਗਰ ਨਿਗਮ, ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਲੈ ਕੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧੱਮੀ, ਵਧੀਕ ਸਕੱਤਰ ਸੁਖਦੇਵ ਸਿੰਘ ਅਤੇ ਮੈਨੇਜਨ ਗੁਰਿੰਦਰ ਸਿੰਘ ਦੇ ਨਾਲ ਐਸ.ਜੀ.ਪੀ.ਸੀ. ਦੇ ਪ੍ਰਬੰਧਕੀ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ ਤਾ ਜ਼ੋ ਆਪਸੀ ਤਾਲਮੇਲ ਨਾਲ ਇਸ ਸ਼ਤਾਬਦੀ ਸਮਾਰੋਹ ਨੂੰ ਧੂਮਧਾਮ ਨਾਲ ਮਨਾਇਆ ਜਾ ਸਕੇ ਅਤੇ ਇਹਨਾਂ ਸਮਾਰੋਹਾਂ ਵਿਚ ਸ਼ਾਮਿਲ ਹੋਣ ਵਾਲੀ ਸੰਗਤਾਂ ਨੂੰ ਕਿਸੇ ਤਰ੍ਹਾ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੀਟਿੰਗ ਪੁਲਿਸ ਵਿਭਾਗ ਦੇ ਏ.ਡੀ.ਸੀ.ਪੀ. ਜਸਵੰਤ ਕੌਰ, ਨਗਰ ਨਿਗਮ ਦੇ ਨਿਗਰਾਨ ਇੰਜੀ. ਅਨੁਰਾਗ ਮਹਾਜਨ, ਦਪਿੰਦਰ ਸੰਧੂ, ਸਿਹਤ ਅਫ਼ਸਰ ਯੌਗੇਸ਼ ਅਰੋੜਾ, ਸਕੱਤਰ ਸ਼ੁਸ਼ਾਂਤ ਭਾਟੀਆ, ਅਸਟੇਟ ਅਫ਼ਸਰ ਧਰਮਿੰਦਰ ਸਿੰਘ ਵੀ ਸ਼ਾਮਿਲ ਹੋਏ।
ਇਸ ਮੌਂਕੇ ਤੇ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਬੜੇ ਵੱਡਭਾਗੀ ਹਾਂ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਸ਼ਤਾਬਦੀ ਸਮਾਰੋਹਨੂੰ ਮਨਾਉਣ ਦਾ ਅਵਸਰ ਮਿਲਿਆ ਹੈ। ਉਂਹਨਾਂ ਕਿਹਾ ਕਿ ਉਹ ਬੜੇ ਖੁਸਨਸੀਬ ਹਨ ਕਿ ਉਹਨਾਂ ਦੇ ਕਾਰਜਕਾਲ ਵਿਚ ਇਹ ਸ਼ਤਾਬਦੀ ਸਮਾਰੋਹ ਮਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕੰਮ ਲਈ ਨਾਂ ਤੇ ਉਹ ਮੇਅਰ ਹਨ ਅਤੇ ਨਾ ਹੀ ਕੋਈ ਅਧਿਕਾਰੀ ਹੈ ਸਗੋਂ ਅਸੀ ਸਾਰੇ ਸੇਵਾਦਾਰ ਹਾਂ, ਉਹਨਾਂ ਇਹ ਵੀ ਕਿਹਾ ਕਿ ਬੜੀ ਭਾਗਾਂ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਰਾਮ ਦਾਸ ਜੀ ਦੀ ਵਸਾਈ ਹੋਈ ਇਸ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੋਇਆ ਹੈ ਅਤੇ ਉਹਨਾਂ ਅਕਾਲ ਪੁਰਖ ਦੀਆਂ ਜਨਮ ਸ਼ਤਾਬਦੀ ਸਮਾਰੋਹ ਮਨਾਂਉਣ ਦਾ ਮੌਕਾ ਉਹਨਾਂ ਨੂੰ ਮਿਲਿਆ ਹੈ, ਜਿਹੜੀਆਂ ਵੀ ਡਿਊਟੀਆਂ ਜਾਂ ਜਿਹੜੀਆਂ ਵੀ ਜਿੰਮੇਵਾਰੀਆਂ ਐਸ.ਜੀ.ਪੀ.ਸੀ. ਵੱਲੋਂ ਨਗਰ ਨਿਗਮ ਨੂੰ ਦਿੱਤੀਆਂ ਗਈਆਂ ਹਨ, ਨਗਰ ਨਿਗਮ ਦੇ ਤਮਾਮ ਅਧਿਕਾਰੀ ਅਤੇ ਕਰਮਚਾਰੀ ਇੱਕ ਟੀਮ ਵਾਂਗੂ ਅਤੇ ਪੂਰੀ ਤਨਦੇਹੀ ਨਾਲ ਆਪਣੀ ਇਸ ਜਿੰਮੇਵਾਰੀ ਨੂੰ ਸਤਿਗੁਰੂ ਦੀ ਸੇਵਾ ਸਮਝਕੇ ਨਿਭਾਉਣਗੇ ਅਤੇ ਹੋਰ ਵੀ ਜਿਹੜੇ ਕੰਮ ਨਗਰ ਨਿਗਮ ਦੇ ਅਧਿਕਾਰੀ ਖੇਤਰ ਵਿਚ ਆਉਂਦੇ ਹਨ ਉਹ ਵੀ ਤਨਦੇਹੀ ਨਾਲ ਨਿਭਾਏ ਜਾਣਗੇ।
ਉਹਨਾਂ ਕਿਹਾ ਕਿ ਇਸ ਸ਼ਤਾਬਦੀ ਸਮਾਰੋਹ ਦੌਰਾਂਣ ਸ਼ਹਿਰ ਦੀਆਂ ਜਿੰਨ੍ਹੀਆਂ ਵੀ ਸਰਕਾਰੀ ਇਮਾਰਤਾਂ, ਸ਼ਹਿਰ ਦੇ ਦਰਵਾਜੇ ਸਾਰਿਆਂ ਤੇ ਰੰਗ ਬਿਰੰਗੀਆਂ ਲਾਈਟਾਂ ਦਾ ਇੰਤੇਜਾਮ ਕੀਤਾ ਜਾਵੇਗਾ, ਸਫਾਈ ਦਾ ਮੁਕੰਮਲ ਪ੍ਰਬੰਧ ਹੋਵੇਗਾ, ਸੰਗਤਾਂ ਦੀ ਆਵਾਜਾਈ ਨੂੰ ਸੁਖਾਲਾ ਕਰਨ ਲਈ ਰਸਤਿਆਂ ਦੀਆਂ ਆਰਜੀ ਇੰਨਕਰੋਚਮੈਂਟਾਂ ਦੂਰ ਕਰਨ ਲਈ ਪੁਲਿਸ ਵਿਭਾਗ ਅਤੇ ਅਸਟੇਟ ਵਿਭਾਗ ਦੀ ਸੰਯੂਕਤ ਟੀਮ ਕੰਮ ਕਰੇਗੀ। ਉਹਨਾਂ ਸਿਹਤ ਅਫ਼ਸਰ ਡਾ.ਯੋਗੇਸ਼ ਅਰੋੜਾ ਨੂੰ ਉਚੇਚੇ ਤੌਰ ਤੇ ਹਦਾਇਤਾਂ ਕੀਤੀਆਂ ਕਿ ਗੁਰੂਦੁਆਰ ਗੁਰੂ ਕੇ ਮਹਿਲ ਨੂੰ ਜਾਣ ਵਾਲੇ ਤਿੰਨ੍ਹਾਂ ਰਸਤਿਆਂ ਦੀ ਰੋਜਾਨਾਂ ਸਫਾਈ ਤੋਂ ਇਲਾਵਾ ਰਾਤ ਨੂੰ ਵੀ ਇਹਨਾਂ ਦੀ ਸਫਾਈ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ। ਉਹਨਾਂ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੂੰ ਭਰੋਸਾ ਦੁਆਇਆ ਕਿ ਉਹਨਾਂ ਵੱਲੋਂ ਨਗਰ ਨਿਗਮ ਨੂੰ ਜੋ ਵੀ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਸ਼ਤ-ਪ੍ਰਤੀਸ਼ਤ ਨਿਭਾਇਆ ਜਾਵੇਗਾ। ਇਸ ਮੌਕੇ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।