ਚੰਡੀਗੜ੍ਹ : ਪੰਜਾਬ ਪੁਲਿਸ ਹਰ ਦਿਨ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣੀ ਹੀ ਰਹਿੰਦੀ ਹੈ । ਤਾਜਾ ਮਾਮਲਾ ਖੰਨਾ ਪੁਲਿਸ ਨਾਲ ਸਬੰਧਤ ਹੈ । ਦਰਅਸਲ ਦੋਸ਼ ਹੈ ਕਿ ਪੁਲਿਸ ਅਧਿਕਾਰੀਆਂ ਵਲੋਂ ਇਥੇ ਇਕ ਪਿਓ ਪੁਤਰ ‘ਤੇ ਤਸ਼ੱਦਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਰਵਸਤਰ ਕੀਤਾ ਗਿਆ । ਇਸ ਨੂੰ ਲੈ ਕੇ ਸੁਖਪਾਲ ਖਹਿਰਾ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਖਤ ਪ੍ਰਤੀਕਿਰਿਆ ਦਿਤੀ ਹੈ । ਉਨ੍ਹਾਂ ਇਸ ਘਟਨਾ ਦੀ ਨਿੰਦਾ ਕੀਤੀ ਹੈ ।
Urging @DGPPunjabPolice to register FIR against SHO Khanna, Baljinder Singh for violation of human rights, for filming three persons from Daheru village after stripping them naked. There should be zero tolerance for such irresponsible behaviour.@capt_amarinder @BhagwantMann
— Adv Harpal Singh Cheema (@HarpalCheemaMLA) April 17, 2020
ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਇੱਕ ਪਿਤਾ ਅਤੇ ਪੁੱਤਰ ਨਾਲ ਕੀਤੇ ਅਣਮਨੁੱਖੀ ਤਸ਼ੱਦਦ ਦੀਆਂ ਵਾਇਰਲ ਹੋਈਆਂ ਵੀਡੀਉਜ਼ ਨਾ ਕੇਵਲ ਦਿਲ ਦਹਿਲਾਉਂਣ ਵਾਲਿਆਂ ਹਨ ਬਲਕਿ ਇਸ ਨਾਲ ਖਾਕੀ ਸ਼ਰਮਸਾਰ ਹੋਈ ਹੈ । ਉਨ੍ਹਾਂ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।ਚੀਮਾ ਨੇ ਕਿਹਾ ਕਿ ਦੋਸ਼ੀਆ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕਾਨੂੰਨ ਦੇ ਰਖਵਾਲੇ ਖ਼ਾਕੀ ਵਰਦੀ ਦੀ ਆੜ ਥੱਲੇ ਭਵਿੱਖ ‘ਚ ਅਜਿਹੀ ਕਰਤੂਤ ਕਰਨ ਦੀ ਹਿੰਮਤ ਨਾ ਜੁਟਾ ਸਕਣ।
https://www.facebook.com/SukhpalKhairaPEP/videos/688536825296588/?t=25
ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਦੀ ਅਜਿਹੀ ਕਰਤੂਤ ਨਾਲ ਅਗੇ ਹੋ ਕੇ ਕੋਰੋਨਾ ਵਿਰੁੱਧ ਲੜ ਰਹੀ ਪੰਜਾਬ ਪੁਲਿਸ ਦੀ ਸਾਖ ਨੂੰ ਢਾਹ ਲਗੀ ਹੈ ।