Breaking News

ਅਲਬਰਟਾ ਅਤੇ ਨੋਵਾ ਸਕੋਸ਼ੀਆ ਵਿੱਚ ਕੋਵਿਡ ਦੇ ਰਿਕਾਰਡ ਮਾਮਲੇ, ਪਾਬੰਦੀਆਂ ਨੂੰ ਵਧਾਇਆ ਗਿਆ

ਐਡਮਿੰਟਨ / ਹੈਲੀਫੈਕਸ : ਕੈਨੇਡਾ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਕਈ ਸੂਬਿਆਂ ‘ਚ COVID-19 ਦੇ ਸਿੰਗਲ-ਦਿਨ ਦੇ ਰਿਕਾਰਡ ਮਾਮਲੇ ਰਿਪੋਰਟ ਕੀਤੇ ਗਏ । ਸ਼ਨੀਵਾਰ ਨੂੰ ਅਲਬਰਟਾ ਸੂਬੇ ਵਿੱਚ COVID-19 ਲਾਗ ਦੇ ਰਿਕਾਰਡ 2433 ਨਵੇਂ ਮਾਮਲੇ ਦਰਜ ਕੀਤੇ ਗਏ । ਸਿਹਤ ਵਿਭਾਗ ਅਨੁਸਾਰ ਇੱਥੇ ਇੱਕ ਵਿਅਕਤੀ ਦੀ ਜਾਨ ਕੋਰੋਨਾ ਕਾਰਨ ਚਲੀ ਗਈ। ਉਧਰ ਨੋਵਾ ਸਕੋਸ਼ੀਆ ਸੂਬੇ ਵਿੱਚ ਕੋਵਿਡ ਦੇ 148 ਨਵੇਂ ਮਾਮਲੇ ਦਰਜ ਕੀਤੇ ਗਏ।

ਇਹ ਲਗਾਤਾਰ ਤੀਸਰਾ ਦਿਨ ਹੈ ਜਦੋਂ ਅਲਬਰਟਾ ਸੂਬੇ ਵਿੱਚ ਰੋਜ਼ਾਨਾ 2000 ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਹੋ ਰਹੇ ਹਨ। ਸੂਬੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਹੈ ਜਦੋਂ ਪ੍ਰਾਂਤ ਦੀ ਟੈਸਟ ਪੋਜ਼ੀਟਿਵਟੀ ਦਰ 12% ਤੋਂ ਉੱਪਰ ਗਈ ਹੋਵੇ।

ਯੂਨੀਵਰਸਿਟੀ ਆਫ਼ ਅਲਬਰਟਾ ਦੇ ਹਸਪਤਾਲ ਵਿੱਚ ਛੂਤ ਵਾਲੀ ਬਿਮਾਰੀ ਦੇ ਮਾਹਰ ਡਾ.ਐਲਨੋਰਾ ਸਕਸਿੰਜਰ ਨੇ ਕਿਹਾ, “ਇਹ ਸਚਮੁੱਚ ਚਿੰਤਾਜਨਕ ਹੈ। ਮੈਂ ਸੋਚਦਾ ਹਾਂ ਕਿ ਇਸ ਦਿਸ਼ਾ ਵਿੱਚ ਜੋ ਕੁਝ ਚੀਜ਼ਾਂ ਇਸ ਸਮੇਂ ਚੱਲ ਰਹੀਆਂ ਹਨ, ਉਹ ਬਹੁਤ ਬੁਰਾ ਸੰਕੇਤ ਹੈ ।”

ਅਲਬਰਟਾ ਦੀ ਚੀਫ ਮੈਡੀਕਲ ਅਫ਼ਸਰ ਡਾਕਟਰ ਦੀਨਾ ਹਿੰਸ਼ਾਅ ਅਨੁਸਾਰ 2433 ਨਵੇਂ ਕੇਸ ਦਰਜ ਹੋਏ ਹਨ। 646 ਲੋਕ ਹਸਪਤਾਲਾਂ ਵਿੱਚ ਭਰਤੀ ਹਨ, 152 ਆਈਸੀਯੂ ਵਿੱਚ ਦਾਖਲ ਹਨ। ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ।

ਨੋਵਾ ਸਕੋਸ਼ੀਆ ਸੂਬੇ ਦੇ ਪ੍ਰੀਮੀਅਰ ਆਇਨ ਰੈਂਕਿਨ ਨੇ ਇੱਕ ਆਉਣ ਵਾਲੀ ਸਪਾਈਕ ਬਾਰੇ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਸੀ ਕਿਉਂਕਿ ਪ੍ਰੋਵਿੰਸ਼ੀਅਲ ਲੈਬਾਰਟਰੀਆਂ ਟੈਸਟਿੰਗ ਬੈਕਲਾਗ ਦੁਆਰਾ ਆਪਣੇ ਤਰੀਕੇ ਨਾਲ ਕੰਮ ਕਰਦੇ ਹਨ । ਸੂਬੇ ਦੇ ਮੁੱਖ ਮੈਡੀਕਲ ਅਫ਼ਸਰ, ਡਾ. ਰਾਬਰਟ ਸਟ੍ਰਾਂਗ ਨੇ ਕਿਹਾ ਕਿ ਟੈਸਟ ਵਿੱਚ ਵਾਧੇ ਕਾਰਨ ਪ੍ਰਾਂਤ ਵਿੱਚ 45,000 ਟੈਸਟਾਂ ਦਾ ਬੈਕਲਾਗ ਹੈ। ਅਜਿਹੇ ਵਿੱਚ ਅੰਕੜੇ ਹੋਰ ਵੀ ਵਧ ਸਕਦੇ ਹਨ।

ਮਹਾਂਮਾਰੀ ਦੀ ਤੀਜੀ ਲਹਿਰ ਦੇ ਦਰਮਿਆਨ ਦੋਵਾਂ ਸੂਬਿਆਂ ਨੇ ਪਾਬੰਦੀਆਂ ਸਖਤ ਕਰ ਦਿੱਤੀਆਂ ਹਨ ਅਤੇ ਮਾਮਲਿਆਂ ਨੂੰ ਵਧਣ ਤੋਂ ਰੋਕਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ।

ਦੱਸਣਯੋਗ ਹੈ ਕਿ ਨੋਵਾ ਸਕੋਸ਼ੀਆ ਨੇ ਪਿਛਲੇ ਹਫ਼ਤੇ, ਦੋ ਹਫ਼ਤਿਆਂ ਦੀ ਤਾਲਾਬੰਦੀ ਲਾਗੂ ਕੀਤੀ ਸੀ ਅਤੇ ਸਹਾਇਤਾ ਲਈ ਮਿਲਟਰੀ ਨੂੰ ਬੁਲਾਇਆ ਸੀ । ਸੂਬਾ ਸਰਕਾਰ ਨੇ ਜਨਤਕ ਆਦੇਸ਼ਾਂ ਨੂੰ ਤੋੜ ਕੇ ਇਕੱਠ ਕਰਨ ਵਾਲਿਆਂ ਲਈ ਜੁਰਮਾਨੇ ਵਧਾਏ ਹਨ, ਨਾਲ ਹੀ ਟੈਸਟਿੰਗ ਦੀ ਗਿਣਤੀ ਨੂੰ ਵੀ ਵਧਾਇਆ ਹੈ।

ਅਲਬਰਟਾ ਨੇ ਪੂਰੇ ਪ੍ਰਾਂਤ ਵਿਚ ਹਾਟਸਪਾਟ ਖੇਤਰਾਂ ਵਿਚ ਜਨਤਕ ਸਿਹਤ ਦੇ ਨਵੇਂ ਉਪਾਅ ਲਾਗੂ ਕੀਤੇ ਹਨ। ਇਸ ਵਿੱਚ ਸਕੂਲਾਂ ਲਈ ਆਨਲਾਈਨ ਤਾਲੀਮ ਜਾਰੀ ਰੱਖਣਾ ਅਤੇ ਜਿਮ ਬੰਦ ਕਰਨ ਵਰਗੇ ਉਪਰਾਲੇ ਸ਼ਾਮਲ ਹਨ ।

Check Also

ਕੈਨੇਡਾ ‘ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਹੋ ਜਾਣ ਸਾਵਧਾਨ, ਸਰਕਾਰ ਵਲੋਂ ਅਲਰਟ ਜਾਰੀ

ਨਿਊਜ਼ ਡੈਸਕ: ਭਾਰਤ ਸਰਕਾਰ ਨੇ ਕੈਨੇਡਾ ‘ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਸਾਵਧਾਨ ਕੀਤਾ …

Leave a Reply

Your email address will not be published.