ਅਜਨਾਲਾ: ਸੁਖਬੀਰ ਸਿੰਘ ਬਾਦਲ ਡਾ. ਰਤਨ ਸਿੰਘ ਅਜਨਾਲਾ ਨੂੰ ਮਨਾਉਣ ‘ਚ ਆਖਿਰਕਾਰ ਸਫਲ ਰਹੇ। ਲਗਭਗ ਇੱਕ ਘੰਟੇ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੂੰ ਰਾਜਾਸਾਂਸੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੱਖੀ ਗਈ ਰੈਲੀ ‘ਚ ਸ਼ਾਮਲ ਹੋਣ ਲਈ ਆਪਣੀ ਗੱਡੀ ‘ਚ ਬਿਠਾ ਕੇ ਨਾਲ ਲੈ ਗਏ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਾਕਟਰ ਅਜਨਾਲਾ ਪਰਿਵਾਰ ‘ਤੇ ਪੂਰਾ ਮਾਣ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਬੋਨੀ ਅਜਨਾਲਾ ਨੇ ਨਵੰਬਰ 2018 ‘ਚ ਅਕਾਲੀ ਦਲ ਤੋਂ ਨਾਤਾ ਤੋੜ ਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮਿਲ ਕੇ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਸੀ।
ਪਰ ਹੁਣ ਬੋਨੀ ਅਜਨਾਲਾ ਲੰਬੇ ਸਮੇਂ ਤੋਂ ਟਕਸਾਲੀ ਦਲ ਤੋਂ ਦੂਰੀ ਬਣਾ ਕੇ ਆਪਣੇ ਹਲਕਾ ਅਜਨਾਲਾ ਵਿੱਚ ਕਾਫ਼ੀ ਸਰਗਰਮ ਸਨ ਅਤੇ ਉਹ ਮੀਡੀਆ ਨੂੰ ਆਪਣੇ ਆਪ ਨੂੰ ਟਕਸਾਲੀ ਆਗੂ ਨਹੀਂ, ਸਾਬਕਾ ਵਿਧਾਇਕ ਜਾਂ ਮੁੱਖ ਸੰਸਦੀ ਸਕੱਤਰ ਦੱਸਦੇ ਸਨ।