ਕੀ ਤੁਸੀ ਜਾਣਦੇ ਹੋ ਕਿ ਬਿਸਤਰੇ ‘ਤੇ ਭੋਜਨ ਖਾਣਾ ਇੱਕ ਬਹੁਤ ਮਾੜੀ ਆਦਤ ਹੈ। ਅਸੀਂ ਅਕਸਰ ਵੇਖਿਆ ਹੋਵੇਗਾ ਕਿ ਕਈ ਲੋਕ ਜ਼ਮੀਨ ‘ਤੇ ਜਾਂ ਡਾਇਨਿੰਗ ਟੇਬਲ ਤੇ ਬੈਠ ਕੇ ਖਾਣ ਦੀ ਬਿਜਾਏ ਬੈੱਡ ਉੱਤੇ ਬੈਠਕੇ ਖਾਣਾ ਖਾਂਦੇ ਹਨ । ਜੋ ਕਿ ਇਕ ਬਹੁਤ ਹੀ ਗਲਤ ਆਦਤ ਹੈ, ਬਿਸਤਰੇ ‘ਤੇ ਖਾਣਾ ਖਾਣ ਨਾਲ ਸਾਡੀ ਸਿਹਤ ਤੇ ਕਈ ਤਰ੍ਹਾਂ ਦੇ ਪ੍ਰਭਾਵ ਪੈਂਦੇ ਹਨ। ਜਿਸ ਵਾਰੇ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ-
ਨੀਂਦ ‘ਤੇ ਅਸਰ
ਬਿਸਤਰੇ ‘ਤੇ ਖਾਣਾ-ਖਾਣ ਨਾਲ ਸਿਹਤ ਉੱਤੇ ਬਹੁਤ ਨਕਾਰਾਤਮਕ ਪ੍ਰਭਾਵ ਪੈਂਦਾ ਹੈ । ਕਈ ਲੋਕ ਖਾਣਾ ਖਾਂਦੇ ਸਮੇਂ ਟੀਵੀ ਵੀ ਵੇਖਦੇ ਹਨ, ਅਜਿਹੀ ਗਤੀਵਿਧੀਆਂ ਸਾਡੇ ਦਿਮਾਗ ‘ਤੇ ਸਿੱਧਾ ਅਸਰ ਕਰਦੀਆਂ ਹਨ। ਜਿਸ ਨਾਲ ਸਾਡੀ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਬੇਚੈਨੀ ਵੀ ਹੋ ਜਾਂਦੀ ਹੈ ਜਿਸ ਕਾਰਨ ਨੀਂਦ ਖਰਾਬ ਹੁੰਦੀ ਹੈ।
ਕੀੜੇ-ਮਕੌੜੇ
ਬੈਡ ‘ਤੇ ਖਾਣੇ ਦਾ ਸਿਰਫ ਇੱਕ ਨਿੱਕਾ ਜਿਹਾ ਕਣ ਕੀੜੀਆਂ ਤੇ ਕਾਕਰੇਚ ਦੀ ਦਾਵਤ ਬਣ ਜਾਂਦਾ ਹੈ। ਇਸ ਲਈ ਜੇਕਰ ਤੁਸੀ ਬੀਮਾਰ ਨਹੀਂ ਪੈਣਾ ਚਾਹੁੰਦੇ ਤਾਂ ਆਪਣੀ ਚਾਦਰ ‘ਤੇ ਖਾਣਾ ਖਾਣ ਦੀ ਆਦਤ ਛੱਡ ਦਿਓ।
ਬੈਕਟੀਰੀਆ
ਬਿਸਤਰੇ ਦੀ ਚਾਦਰ ‘ਤੇ ਤਰ੍ਹਾਂ – ਤਰ੍ਹਾਂ ਦੇ ਬੈਕਟੀਰੀਆ ਪਨਪਦੇ ਹਨ। ਜਦੋਂ ਅਸੀ ਬੈਡ ‘ਤੇ ਬੈਠਕੇ ਖਾਣਾ ਖਾਂਦੇ ਹਾਂ, ਉਦੋਂ ਕਈ ਵਾਰ ਖਾਣਾ ਚਾਦਰ ‘ਤੇ ਡਿੱਗ ਜਾਂਦਾ ਹੈ । ਜਿਸ ਕਾਰਨ ਸਾਡੇ ਬਿਸਤਰੇ ‘ਤੇ ਤਰ੍ਹਾਂ – ਤਰ੍ਹਾਂ ਦੇ ਰੋਗਾਣੂ ਪੈਦਾ ਹੋਣ ਲਗਦੇ ਹਨ, ਇਸ ਲਈ ਇਸ ਗੱਲ ਦਾ ਸਭ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ 4 ਦਿਨ ਦੇ ਵਿੱਚ ਬੈਡ ਦੀ ਚਾਦਰ ਬਦਲ ਲੈਣੀ ਚਾਹੀਦੀ ਹੈ । ਅਜਿਹਾ ਕਰਣ ਨਾਲ ਅਸੀ ਕਈ ਤਰ੍ਹਾਂ ਦੀ ਗੰਭੀਰ ਬੀਮਾਰੀਆਂ ਤੋਂ ਬਚ ਸਕਦੇ ਹਾਂ।
ਹੋ ਸਕਦੇ ਕਈ ਗੰਭੀਰ ਰੋਗ
ਚਾਦਰ ਨੂੰ ਬਹੁਤ ਜ਼ਿਆਦਾ ਦਿਨ ਤੱਕ ਵਿਛਾਏ ਰੱਖਣ ਨਾਲ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ । ਇਹ ਗੱਲ ਤਾਂ ਅਸੀ ਸਾਰੇ ਜਾਣਦੇ ਹਾਂ ਕਿ ਗੰਦਗੀ ਰੋਗ ਦੀ ਜੜ੍ਹ ਹੈ , ਇਸ ਲਈ ਬਿਸਤਰੇ ਦੀ ਵਰਤੋਂ ਸਿਰਫ ਸੋਣ ਲਈ ਕੀਤੀ ਜਾਵੇ ਤਾਂ ਚੰਗਾ ਹੋਵੇਗਾ।