ਸੁਪਰ ਕ੍ਰਿਕਟਰ ਏ. ਬੀ. ਡਿਵਿਲੀਅਰਸ ਵੱਲੋਂ ਸੰਨਿਆਸ ਦਾ ਐਲਾਨ

TeamGlobalPunjab
2 Min Read

ਅਫ਼ਰੀਕਾ: ਦੱਖਣੀ ਅਫ਼ਰੀਕਾ ਦੇ ਸਾਬਕਾ ਬੱਲੇਬਾਜ਼ ਏ. ਬੀ. ਡਿਵਿਲੀਅਰਸ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

ਏਬੀ ਡਿਵੀਲੀਅਰਜ਼ ਕਾਫੀ ਸਮਾਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ ਤੇ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ ਵਰਗੇ ਟੂਰਨਾਮੈਂਟ ‘ਚ ਵੀ ਖੇਡਦੇ ਨਜ਼ਰ ਨਹੀਂ ਆਉਣਗੇ। ਇਸ ਤਰ੍ਹਾਂ ਰਾਇਲ ਚੈਲੇਂਜਰਜ਼ ਬੈਂਗਲੌਰ ਭਾਵ RCB ਲਈ ਇਹ ਵੱਡਾ ਝਟਕਾ ਹੈ।

ਡਿਵਿਲੀਅਰਸ ਨੇ ਆਖ਼ਰੀ ਵਾਰ ਅਪ੍ਰੈਲ 2018 ‘ਚ ਆਸਟਰੇਲੀਆ ਖ਼ਿਲਾਫ਼ ਦੱਖਣੀ ਅਫਰੀਕਾ ਲਈ ਖੇਡਿਆ ਸੀ।

ਡਿਵਿਲੀਅਰਸ ਨੇ ਟਵਿੱਟਰ ‘ਤੇ ਸੰਨਿਆਸ ਦਾ ਐਲਾਨ ਕਰਦੇ ਹੋਏ ਲਿਖਿਆ, ਇਹ ਇਕ ਸ਼ਾਨਦਾਰ ਯਾਤਰਾ ਰਹੀ ਹੈ, ਪਰ ਮੈਂ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਮੈਂ ਆਪਣੇ ਵਿਹੜੇ ‘ਚ ਵੱਡੇ ਭਰਾਵਾਂ ਦੇ ਨਾਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਉਦੋਂ ਤੋਂ ਹੀ ਮੈਂ ਪੂਰੇ ਆਨੰਦ ਤੇ ਉਤਸ਼ਾਹ ਦੇ ਨਾਲ ਇਸ ਖੇਡ ਨੂੰ ਖੇਡਿਆ ਹਾਂ। 37 ਸਾਲ ਦੀ ਉਮਰ ‘ਚ ਹੁਣ ਇੰਨਾ ਜੋਸ਼ ਨਹੀਂ ਰਿਹਾ।

Share This Article
Leave a Comment