ਵਰਲਡ ਡੈਸਕ – ਆਕਸਫੋਰਡ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਬਣ ਕੇ ਇਤਿਹਾਸ ਸਿਰਜਣ ਵਾਲੀ ਰਸ਼ਮੀ ਸਾਮੰਤ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੀਤੇ ’ਚ ਉਸ ਵੱਲੋਂ ਦਿੱਤੇ ਗਏ ਵਿਵਾਦਤ ਬਿਆਨਾਂ ਕਰਕੇ ਉਸ ਨੂੰ ਇਹ ਅਹੁਦਾ ਛੱਡਣਾ ਪਿਆ ਹੈ।
ਸਾਮੰਤ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ ਗਈਆਂ ਸਨ ਜੋ ‘ਨਸਲੀ’ ਤੇ ‘ਗ਼ੈਰਸੰਜੀਦਾ’ ਕਰਾਰ ਦਿੱਤੀਆਂ ਗਈਆਂ। ਸਾਮੰਤ ਨੇ ਵਿਦਿਆਰਥੀਆਂ ਤੋਂ ਮੁਆਫ਼ੀ ਵੀ ਮੰਗ ਲਈ ਸੀ ਪਰ ਫਿਰ ਵੀ ਵਿਵਾਦ ਜਾਰੀ ਰਿਹਾ ਤਾਂ ਉਸ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਜਿਸ ਦਾ ਉਸ ਨੇ ਫੇਸਬੁੱਕ ’ਤੇ ਐਲਾਨ ਕੀਤਾ। ਨਵਾਂ ਪ੍ਰਧਾਨ ਚੁਣਨ ਲਈ ਹੁਣ ਜ਼ਿਮਨੀ ਚੋਣ ਹੋਵੇਗੀ।