ਨਿਊਜ਼ ਡੈਸਕ: ਹਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸਟਾਰ ਜਸਟਿਨ ਬੀਬਰ ਦਾ ਹਾਲ ਹੀ ‘ਚ ਅਮਰੀਕਾ ਦੇ ਲਾਸ ਏਂਜਲਸ ‘ਚ ਕੰਸਰਟ ਹੋਇਆ।ਕੰਸਰਟ ਤੋਂ ਬਾਅਦ ‘ਦਿ ਨਾਇਸ ਗਾਈ’ ਰੈਸਟੋਰੈਂਟ ‘ਚ ਪਾਰਟੀ ਰੱਖੀ ਗਈ। ਦੱਸਿਆ ਜਾ ਰਿਹਾ ਹੈ ਕਿ ਜਸਟਿਨ ਬੀਬਰ ਦੇ ਕੰਸਰਟ ਤੋਂ ਬਾਅਦ ਪਾਰਟੀ ਦੌਰਾਨ ਉਨ੍ਹਾਂ ਦੇ ਸਥਾਨ ਦੇ ਬਾਹਰ ਗੋਲੀਬਾਰੀ ਹੋਈ, ਜਿਸ ‘ਚ ਚਾਰ ਲੋਕ ਜ਼ਖਮੀ ਹੋ ਗਏ।
ਖਬਰਾਂ ਮੁਤਾਬਕ ਇਸ ਪਾਰਟੀ ‘ਚ ਜਸਟਿਨ ਬੀਬਰ ਨਾਲ ਉਨ੍ਹਾਂ ਦੀ ਪਤਨੀ ਹੇਲੀ ਬਾਲਡਵਿਨ ਵੀ ਮੌਜੂਦ ਸਨ ਅਤੇ ਇਨ੍ਹਾਂ ਤੋਂ ਇਲਾਵਾ ਡਰੇਕ, ਲਿਓ ਡੀਕੈਪਰੀਓ, ਕੇਂਡਲ ਜੇਨਰ ਅਤੇ ਕੋਹਲ ਕਾਰਦਾਸ਼ੀਅਨ ਵਰਗੀਆਂ ਹਸਤੀਆਂ ਵੀ ਇਸ ਪਾਰਟੀ ‘ਚ ਸ਼ਾਮਲ ਹੋਈਆਂ ਸਨ।
ਜਿਸ ‘ਚ ਸੀਰੈਪਰ ਕੋਡਕ ਕਾਲਾ ਸਮੇਤ ਦੋ ਹੋਰ ਲੋਕ ਵੀ ਜ਼ਖਮੀ ਹੋ ਗਏ। ਪੁਲਿਸ ਨੂੰ ਅਲਰਟ ਮਿਲਣ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਦੋ ਜ਼ਖਮੀਆਂ ਨੂੰ ਦੇਖਿਆ। ਉਸ ਨੂੰ ਗੰਭੀਰ ਸੱਟਾਂ ਕਾਰਨ ਪੈਰਾਮੈਡਿਕਸ ਦੁਆਰਾ ਹਸਪਤਾਲ ਲਿਜਾਇਆ ਗਿਆ।ਲਾਸ ਏਂਜਲਸ ਪੁਲਿਸ ਵਿਭਾਗ ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ਵਿਚ ਚਾਰ ਲੋਕ ਜ਼ਖ਼ਮੀ ਹੋਏ ਸਨ, ਅਤੇ ਐਲਏਪੀਡੀ ਦੇ ਅਨੁਸਾਰ, ਵਿਅਕਤੀ 60, 22, 20, 19 ਸਾਲ ਦੀ ਉਮਰ ਦੇ ਸਨ।
ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੂੰ ਹਮਲਾਵਰਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ।