ਰੋਹਤਕ : ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਪੀ.ਜੀ.ਆਈ. ਰੋਹਤਕ (PGI Rohtak) ਵਿੱਚ ਦਾਖਲ ਕਰਵਾਉਣਾ ਪਿਆ । ਸੂਤਰਾਂ ਅਨੁਸਾਰ ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਰਾਮ ਰਹੀਮ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ। ਰਾਮ ਰਹੀਮ ਨੂੰ ਵੀਰਵਾਰ ਸਵੇਰੇ ਕਰੀਬ ਸੱਤ ਵਜੇ ਸਖ਼ਤ ਸੁਰੱਖਿਆ ਦੇ ਵਿਚਕਾਰ ਜੇਲ੍ਹ ਤੋਂ ਪੀਜੀਆਈ ਲਿਆਂਦਾ ਗਿਆ ।
ਰਾਮ ਰਹੀਮ ਦਾ ਪੀਜੀਆਈ ਰੋਹਤਕ ਵਿਖੇ ਮਾਹਿਰ ਡਾਕਟਰਾਂ ਦੀ ਟੀਮ ਨੇ ਡਾਕਟਰੀ ਮੁਆਇਨਾ ਕੀਤਾ ਅਤੇ ਸਹੀ ਇਲਾਜ ਤੋਂ ਬਾਅਦ ਉਸਨੂੰ ਵਾਪਸ ਭੇਜ ਦਿੱਤਾ ਗਿਆ। ਜਾਂਚ ਰਿਪੋਰਟ ਦੀ ਅਜੇ ਉਡੀਕ ਹੈ। ਦੱਸਿਆ ਜਾ ਰਿਹਾ ਹੈ ਕਿ ਬਾਬੇ ਦੀ ਕੋਵਿਡ ਜਾਂਚ ਵੀ ਹੋ ਸਕਦੀ ਹੈ।
ਰਾਮ ਰਹੀਮ ਨੂੰ ਇਸ ਤੋਂ ਪਹਿਲਾਂ 12 ਮਈ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਕਾਰਨ ਪੀਜੀਆਈ ਹਸਪਤਾਲ ਲਿਆਂਦਾ ਗਿਆ ਸੀ।