ਨਵੀਂ ਦਿੱਲੀ : ਡਾਇਰੈਕਟਰ ਰਾਮਗੋਪਾਲ ਵਰਮਾ ਲਾਕਡਾਉਨ ਦੌਰਾਨ ਆਪਣੀ ਅਗਲੀ ਫਿਲਮ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਇਸ ਫਿਲਮ ਦਾ ਨਾਮ ਕਲਾਇਮੈਕਸ ਹੈ , ਜਿਸਦਾ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਛਾ ਗਿਆ ਹੈ, ਇਸ ਟੀਜ਼ਰ ਦੇ ਚਰਚਾ ਵਿੱਚ ਆਉਣ ਦੀ ਵੱਡੀ ਵਜ੍ਹਾ ਹੈ ਫਿਲਮ ਦੀ ਲੀਡ ਐਕਟਰੇਸ , ਇਸ ਫਿਲਮ ਵਿੱਚ ਅਮਰੀਕੀ ਐਡਲਟ ਸਟਾਰ ਮੀਆ ਮਾਲਕੋਵਾ ਨਜ਼ਰ ਆਉਣ ਵਾਲੀ ਹਨ। ਰਾਮਗੋਪਾਲ ਵਰਮਾ ਨੇ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕਰਦੇ ਹੋਏ ਇਸ ਵਾਰੇ ਇੱਕ ਖਾਸ ਜਾਣਕਾਰੀ ਵੀ ਦਿੱਤੀ ਹੈ।
ਬੀਤੇ ਦਿਨੀਂ ਰਾਮਗੋਪਾਲ ਵਰਮਾ ਨੇ ਮੀਆ ਮਾਲਕੋਵਾ ਦੀ ਐਕਟਿੰਗ ਦੀ ਤਾਰੀਫ ਕਰਦੇ ਹੋਏ ਲਿਖਿਆ ਸੀ ਕਿ ਕਲਾਇਮੈਕਸ ਇੱਕ ਥਰਿਲਰ ਫਿਲਮ ਹੈ ਜਿਨੂੰ ਮੈਂ ਆਪਣੇ ਪਸੰਦੀਦਾ ਸਟਾਰ ਮੀਆ ਮਾਲਕੋਵਾ ਦੇ ਨਾਲ ਬਣਾਇਆ ਹੈ, ਫਿਲਮ ਵਿੱਚ ਉਨ੍ਹਾਂ ਦੀ ਐਕਟਿੰਗ ਵੇਖਕੇ ਤੁਸੀ ਹੈਰਾਨ ਰਹਿ ਜਾਓਗੇ। ਰਾਮਗੋਪਾਲ ਵਰਮਾ ਨੇ ਫਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ, ਇਹ ਇੱਕ ਡਰਾਉਣੀ ਐਕਸ਼ਨ ਥਰਿਲਰ ਫਿਲਮ ਹੈ ਜਿਸਦਾ ਬੈਕਡਰਾਪ ਇੱਕ ਰੇਗਿਸਤਾਨ ਹੈ। ਇਸ ਫਿਲਮ ਨੂੰ ਆਰਐਸਆਰ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਿਹਾ ਹੈ।
The @MiaMalkova soaking in my directorial instructions for a tense sequence in the action thriller CLIMAX..Teaser releasing in 2 hours at 5 PM @shreyaset pic.twitter.com/9wSI4pFIS1
— Ram Gopal Varma (@RGVzoomin) May 14, 2020