ਪਟਿਆਲਾ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਰਾਜਪੁਰਾ ਦੀਆਂ ਵੱਖ-ਵੱਖ ਬਾਜ਼ਾਰਾਂ ‘ਚ ਅਭਿਆਨ ਚਲਾ ਕੇ ਦੁਕਾਨਦਾਰਾਂ ਦੇ ਕੋਰੋਨਾ ਟੈਸਟ ਕਰਵਾਉਣ ਦੀ ਮੁਹਿੰਮ ਉਲੀਕੀ ਜਾ ਰਹੀ ਹੈ। ਪਰ ਇਸ ਤੋਂ ਉਲਟ ਸ਼ਹਿਰ ਰਾਜਪੁਰਾ ਦੇ ਵਪਾਰੀ ਆਪਣੀ ਕੋਰੋਨਾ ਜਾਂਚ ਕਰਵਾਉਣ ਦੀ ਥਾਂ ਦੁਕਾਨਾਂ ਬੰਦ ਕਰ ਭੱਜਦੇ ਵਿਖਾਈ ਦੇ ਰਹੇ ਹਨ।
ਅਜਿਹਾ ਹੀ ਮਾਮਲਾ ਅੱਜ ਸ਼ਹਿਰ ਦੀ ਮੁੱਖ ਘੜੀ ਅਤੇ ਮੋਬਾਈਲ ਮਾਰਕਿਟ ਵਿਖੇ ਵੇਖਣ ਨੂੰ ਮਿਲਿਆ। ਅੱਜ ਜਿਸ ਵੇਲੇ ਇਸ ਮਾਰਕਿਟ ਵਿੱਚ ਸਿਹਤ ਵਿਭਾਗ ਦੀ ਟੀਮ ਦੁਕਾਨਦਾਰਾਂ ਦੇ ਕੋਰੋਨਾ ਟੈਸਟ ਕਰਵਾਉਣ ਲਈ ਪੁੱਜੀ ਤਾ ਇਸ ਬਾਜ਼ਾਰ ਦੇ 70 ਫੀਸਦੀ ਦੁਕਾਨਦਾਰ ਆਪਣੀਆ ਦੁਕਾਨਾਂ ਨੂੰ ਤਾਲੇ ਲਗਾ ਮੌਕੇ ਤੌ ਫਰਾਰ ਹੋ ਗਏ। ਜਿਸ ਤੋਂ ਬਾਅਦ ਵਪਾਰ ਮੰਡਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸੋਨੀ ਵਲੋ ਵੀ ਮਾਰਕਿਟ ਦੇ ਦੁਕਾਨਦਾਰਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਵੀ ਕੀਤੀ ਗਈ ਪਰ ਦੁਕਾਨਦਾਰ ਆਪਣੀਆ ਦੁਕਾਨਾਂ ਬੰਦ ਕਰ ਗਾਇਬ ਹੋ ਗਏ।
ਮੌਕੇ ‘ਤੇ ਮੌਜੂਦ ਡਿਉਟੀ ਮੈਜਿਸਟਰੇਟ ਪਵਨ ਸ਼ਰਮਾ ਵਲੋਂ ਦੁਕਾਨਦਾਰ ਨੂੰ ਪ੍ਰਸ਼ਾਸਨ ਵਲੋਂ ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਗਈ ਪਰ ਫਿਰ ਵੀ ਕੋਈ ਨਹੀਂ ਰੁਕਿਆ।