ਉਦੈਪੁਰ— ਦੇਸ਼ ਅੰਦਰ ਅਮਨ ਕਨੂੰਨ ਦੀ ਸਥਿਤੀ ਰੱਬ ਆਸਰੇ ਚੱਲ ਰਹੀ ਹੈ ਇਸ ਦੇ ਪ੍ਰਤੱਖ ਪ੍ਰਮਾਣ ਰੁਝਾਨਾ ਦੇਖਣ ਨੂੰ ਮਿਲ ਰਹੇ ਹਨ। ਤਾਜ਼ਾ ਮਾਮਲਾ ਰਾਜਸਥਾਨ ਦੇ ਉਦੈਪੁਰ ਜ਼ਿਲੇ ‘ਚ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇੱਥੇ ਬਦਮਾਸ਼ਾਂ ਨੇ ਉਦੈਪੁਰ-ਅਸਰਵਾ ਰੇਲਵੇ ਟਰੈਕ ਨੂੰ ਵਿਸਫੋਟਕਾਂ ਨਾਲ ਉਡਾ ਦਿੱਤਾ। ਜ਼ਿਕਰ ਏ ਖਾਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 31 ਅਕਤੂਬਰ ਨੂੰ ਅਹਿਮਦਾਬਾਦ ਦੇ ਅਸਾਰਵਾ ਰੇਲਵੇ ਸਟੇਸ਼ਨ ਤੋਂ ਅਸਾਰਵਾ-ਉਦੈਪੁਰ ਐਕਸਪ੍ਰੈਸ ਦੇ ਉਦਘਾਟਨੀ ਰਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।
ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਰਾਤ ਸਮੇਂ ਉਦੈਪੁਰ ਦੇ ਜਾਵਰ ਥਾਣਾ ਖੇਤਰ ਦੇ ਅਧੀਨ “ਕੇਵੜਾ ਕੀ ਨਾਲ” ਦੇ ਕੋਲ ਪਟੜੀ ‘ਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਸਵੇਰੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉੱਤਰੀ ਪੱਛਮੀ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਪਟੜੀ ‘ਚ ਵਿਘਨ ਪੈਣ ਕਾਰਨ ਅਸਾਰਵਾ-ਉਦੈਪੁਰ ਐਕਸਪ੍ਰੈੱਸ ਨੂੰ ਦੁਰਗਾਪੁਰ ਵੱਲ ਮੋੜ ਦਿੱਤਾ ਗਿਆ ਹੈ।
ਜਾਵਰ ਮਾਈਨਜ਼ ਦੇ ਐਸਐਚਓ ਅਨਿਲ ਕੁਮਾਰ ਵਿਸ਼ਨੋਈ ਨੇ ਕਿਹਾ, “ਸਵੇਰੇ ਸਥਾਨਕ ਲੋਕਾਂ ਨੇ ਸਾਨੂੰ ਧਮਾਕੇ ਦੀ ਸੂਚਨਾ ਦਿੱਤੀ। ਸਾਨੂੰ ਟਰੈਕ ‘ਤੇ ਕੁਝ ਵਿਸਫੋਟਕ ਮਿਲੇ ਹਨ ਅਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।