ਰਾਜਾ ਵੜਿੰਗ ਨੇ ਕਰਨ ਅਵਤਾਰ ਨੂੰ ਮੁੱਖ ਸਕੱਤਰ ਵਜੋਂ ਹਟਾਉਣ ਦੀ ਕੀਤੀ ਮੰਗ, ਸੁਖਜਿੰਦਰ ਰੰਧਾਵਾ ਨੇ ਕੀਤਾ ਸਮਰਥਨ

TeamGlobalPunjab
1 Min Read

ਚੰਡੀਗੜ੍ਹ: ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਕੈਬੀਨਟ ਮੰਤਰੀਆਂ ਨਾਲ ਉਲਝਣਾ ਮਹਿੰਗਾ ਪੈ ਗਿਆ ਹੈ। ਜਿੱਥੇ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਕਰਵਾਈ ਕਰਦੇ ਹੋਏ ਮੁੱਖ ਸਕੱਤਰ ਤੋਂ ਆਬਕਾਰੀ ਵਿਭਾਗ ਵਾਪਸ ਲੈ ਲਿਆ। ਉੱਥੇ ਹੀ ਹੁਣ ਕਰਨ ਅਵਤਾਰ ਨੂੰ ਮੁੱਖ ਸਕੱਤਰ ਵਜੋਂ ਹਟਾਉਣ ਦੀ ਮੰਗ ਉਠ ਰਹੀ ਹੈ।

ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਵੜਿੰਗ ਨੇ ਟਵੀਟ ਕਰਕੇ ਕਰਨ ਅਵਤਾਰ ਤੇ 600 ਕਰੋੜ ਤੋਂ ਵੱਧ ਦੇ ਵਿੱਤੀ ਘਾਟੇ ਤੇ ਜਾਂਚ ਕਰਨ ਦੀ ਮੰਗ ਕੀਤੀ ਅਤੇ ਇਹ ਵੀ ਕਿਹਾ ਕਿ ਉਨ੍ਹਾ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਵੀ ਹਟਾ ਦੇਣਾ ਚਾਹੀਦਾ ਹੈ।

ਇਸ ਤੇ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਮੈ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਪਿਛਲੇ ਤਿੰਨ ਸਾਲ ਵਿੱਚ ਆਬਕਾਰੀ ਵਿਭਾਗ ‘ਚ ਹੋਏ ਵਿੱਤੀ ਘਾਟੇ ਦੀ ਜਾਂਚ ਹੋਣੀ ਚਾਹੀਦੀ ਹੈ।

Share This Article
Leave a Comment