ਰਾਜ ਕੁੰਦਰਾ ਨੇ ਲਾਕਡਾਊਨ ਦੌਰਾਨ ਅਸ਼ਲੀਲ ਵੀਡੀਓਜ਼ ਤੋਂ ਕਮਾਏ ਕਰੋੜਾਂ ਰੁਪਏ, ਪੜ੍ਹੋ ਪੂਰੀ ਰਿਪੋਰਟ

TeamGlobalPunjab
1 Min Read

ਨਿਊਜ਼ ਡੈਸਕ : ਅਸ਼ਲੀਲ ਵੀਡੀਓ ਦੇ ਮਾਮਲੇ ‘ਚ ਫਸੇ ਰਾਜ ਕੁੰਦਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। 19 ਜੁਲਾਈ ਨੂੰ ਕੁੰਦਰਾ ਦੀ ਗ੍ਰਿਫਤਾਰੀ ਹੋਈ ਸੀ, ਉਦੋਂ ਤੋਂ ਲੈ ਹੁਣ ਤੱਕ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆ ਚੁੱਕੀਆਂ ਹਨ।

ਰਾਜ ਕੁੰਦਰਾ ਦੀ ਐਪ ਤੋਂ ਹੋਣ ਵਾਲੀ ਕਮਾਈ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ 2023 ਤੱਕ ਉਨ੍ਹਾਂ ਦਾ ਟੀਚਾ 34 ਕਰੋੜ ਰੁਪਏ ਕਮਾਉਣ ਦਾ ਸੀ।

ਮੁੰਬਈ ਪੁਲਿਸ ਦੇ ਮੁਤਾਬਕ ਸ਼ਿਲਪਾ ਸ਼ੈੱਟੀ ਦੇ ਪਤੀ ਨੇ ਲਾਕਡਾਊਨ ਦੌਰਾਨ ਆਪਣੀ ਐਪ ਹਾਟਸ਼ਾਟਸ ਦੇ ਸਬਸਕਰਾਈਬਰ ਤੋਂ 1.17 ਕਰੋੜ ਰੁਪਏ ਕਮਾਏ। ਉਨ੍ਹਾਂ ਦੀ ਇਹ ਕਮਾਈ ਅਗਸਤ ਤੋਂ ਲੈ ਕੇ ਦਸੰਬਰ 2020 ਦੀ ਹੈ। ਪੁਲੀਸ ਨੇ ਇਹ ਵੀ ਦੱਸਿਆ ਕਿ ਇਹ ਕਮਾਈ ਐਪਲ ਐਪ ਸਟੋਰ ਦੀ ਹੈ। ਉੱਥੇ ਹੀ ਗੂਗਲ ਪਲੇਅ ਦੇ ਮੋਬਾਇਲ ਫੋਨ ਐਪ ਦੀ ਕਮਾਈ ਦਾ ਪਤਾ ਲੱਗਣਾ ਹਾਲੇ ਬਾਕੀ ਹੈ। ਪੁਲੀਸ ਦਾ ਅੰਦਾਜ਼ਾ ਹੈ ਕਿ ਰਾਜ ਕੁੰਦਰਾ ਨੇ ਪਲੇਅ ਸਟੋਰ ਤੋਂ ਕਾਫੀ ਜ਼ਿਆਦਾ ਪੈਸੇ ਕਮਾਏ ਹੋਣਗੇ, ਐਂਡਰਾਇਡ ਫੋਨ ਦੇ ਯੂਜ਼ਰਜ਼ ਐਪਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹਨ।

Share this Article
Leave a comment