ਦੂਸਰੀ ਵਾਰ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਹੋਈ ਮੁਲਤਵੀ, ਜਾਰੀ ਹੋਈਆਂ ਨਵੀਆਂ ਤਰੀਕਾ

TeamGlobalPunjab
1 Min Read

ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ ਪੰਜਾਬ ਵਿੱਚ ਲਗਾਤਾਰ ਰੈਲੀਆਂ ਅਤੇ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਜਿਸ ਨੂੰ ਦੇਖਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵੀ ਤਿੰਨ ਅਕਤੂਬਰ ਨੂੰ ਮੋਗਾ ਵਿਖੇ ਰੈਲੀ ਕਰਨੀ ਸੀ ਪਰ ਇੱਕ ਵਾਰ ਮੁੜ ਤੋਂ ਰਾਹੁਲ ਗਾਂਧੀ ਦੇ ਪ੍ਰੋਗਰਾਮਾਂ ਦੀ ਸਮਾਂ ਸਾਰਣੀ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ।

ਨਵੇਂ ਜਾਰੀ ਵੇਰਵਿਆਂ ਮੁਤਾਬਕ ਹੁਣ ਰਾਹੁਲ ਗਾਂਧੀ 4, 5 ਅਤੇ 6 ਅਕਤੂਬਰ ਨੂੰ ਪੰਜਾਬ ਵਿੱਚ ਆ ਰਹੇ ਹਨ। ਦੂਸਰੀ ਵਾਰ ਰਾਹੁਲ ਗਾਂਧੀ ਦੀ ਫੇਰੀ ਚ ਬਦਲਾਅ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਦੋ ਅਕਤੂਬਰ ਨੂੰ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਨੂੰ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਕ ਵਾਰ ਮੁੜ ਤੋਂ ਰਾਹੁਲ ਗਾਂਧੀ ਦੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ।

Share This Article
Leave a Comment