ਲੋਕ ਸਭਾ ‘ਚ ਬੋਲੇ ਰਾਹੁਲ ਗਾਂਧੀ, ‘ਅੰਦੋਲਨ ‘ਚ ਮਾਰੇ ਗਏ ਕਿਸਾਨਾਂ ਦਾ ਆਂਕੜਾ ਕਾਂਗਰਸ ਕੋਲ ਹੈ’

TeamGlobalPunjab
2 Min Read

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਅੱਜ ਲੋਕ ਸਭਾ ‘ਚ ਕਿਹਾ ਗਿਆ ਕਿ ਕਿਸਾਨ ਅੰਦੋਲਨ ‘ਚ ਲਗਭਗ 700 ਕਿਸਾਨ ਸ਼ਹੀਦ ਹੋਏ ਅਤੇ ਸਾਡੇ ਕੋਲ ਮਾਰੇ ਗਏ ਕਿਸਾਨਾਂ ਦੇ ਆਂਕੜੇ ਹਨ।

ਰਾਹੁਲ ਨੇ ਕਿਹਾ, 30 ਨਵੰਬਰ ਨੂੰ ਖੇਤੀਬਾੜੀ ਮੰਤਰੀ ਨੇ ਸਦਨ ਵਿੱਚ ਕਿਹਾ ਕਿ ਉਨ੍ਹਾਂ ਕੋਲ ਕਿਸਾਨ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਹੈ। ਇਸ ਬਾਰੇ ਅਸੀਂ ਤਹਿਕੀਕਾਤ ਕੀਤੀ ਤਾਂ ਪਤਾ ਲੱਗਾ ਪੰਜਾਬ ਸਰਕਾਰ ਨੇ 400 ਦੇ ਕਰੀਬ ਕਿਸਾਨਾਂ ਨੂੰ 5 ਲੱਖ ਦਾ ਮੁਆਵਜ਼ਾ ਤੇ 152 ਕਿਸਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਮੇਰੇ ਕੋਲ ਇਹ ਸੂਚੀ ਹੈ, ਜੋ ਮੈਂ ਸਦਨ ਦੇ ਸਾਹਮਣੇ ਰੱਖ ਰਿਹਾ ਹਾਂ।

ਰਾਹੁਲ ਗਾਂਧੀ ਨੇ ਅੱਗੇ ਕਿਹਾ, ਅਸੀਂ ਹਰਿਆਣਾ ਦੇ 70 ਕਿਸਾਨਾਂ ਦੀ ਸੂਚੀ ਬਣਾਈ ਹੈ, ਜਿਸ ਨੂੰ ਮੈਂ ਸਦਨ ਦੇ ਸਾਹਮਣੇ ਰੱਖ ਰਿਹਾ ਹਾਂ। ਕਾਂਗਰਸੀ ਆਗੂ ਨੇ ਕਿਹਾ ਕਿ ਪੀਐਮ ਮੋਦੀ ਨੇ ਮੁਆਫ਼ੀ ਮੰਗੀ ਹੈ ਤੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕੋਈ ਕਿਸਾਨ ਸ਼ਹੀਦ ਨਹੀਂ ਹੋਇਆ ਜਾਂ ਸਰਕਾਰ ਕੋਲ ਉਨ੍ਹਾਂ ਦੇ ਰਿਕਾਰਡ ਨਹੀਂ ਹਨ। ਮੈਂ ਚਾਹੁੰਦਾ ਹਾਂ ਕਿ ਜੋ ਵੀ ਉਨ੍ਹਾਂ ਦਾ ਹੱਕ ਹੈ ਤੇ ਪੀਐਮ ਮੋਦੀ ਨੇ ਜੋ ਕਿਹਾ ਹੈ, ਮੁਆਫੀ ਮੰਗੀ ਹੈ, ਉਨ੍ਹਾਂ ਦਾ ਹੱਕ ਪੂਰਾ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ।

Share This Article
Leave a Comment