ਪਟਿਆਲਾ: ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਨਿੱਤਰੀ ਹੋਈ ਹੈ। ਜਿਸ ਤਹਿਤ ਰਾਹੁਲ ਗਾਂਧੀ ਅੱਜ ਸੰਗਰੂਰ ਵਿੱਚ ਟਰੈਕਟਰ ਰੈਲੀ ਕਰਨਗੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਮੋਗਾ ਵਿੱਚ ਟਰੈਕਟਰ ਰੈਲੀ ਕੱਢੀ ਸੀ। ਸੰਗਰੂਰ ਤੋਂ ਪਹਿਲਾਂ ਰਾਹੁਲ ਗਾਂਧੀ ਪਟਿਆਲਾ ਦੇ ਸਮਾਣਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਚੋਪਰ ਰਾਹੀਂ ਰਾਹੁਲ ਗਾਂਧੀ ਟਰੈਕਟਰ ਰੈਲੀ ‘ਚ ਸ਼ਾਮਲ ਹੋਣਗੇ
ਰਾਹੁਲ ਗਾਂਧੀ ਪਟਿਆਲਾ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵਿਖੇ ਰੁਕੇ ਸਨ। ਅੱਜ ਉਹ ਸਵੇਰੇ ਲਗਭਗ 10:30 ਵਜੇ ਮੋਤੀ ਮਹਿਲ ਤੋਂ ਚੱਲ ਕੇ ਹਵਾਈ ਅੱਡੇ ਤੱਕ ਪਹੁੰਚਣਗੇ। ਰਾਹੁਲ ਗਾਂਧੀ ਸੰਗਰੂਰ ਵਿੱਚ ਟਰੈਕਟਰ ਰੈਲੀ ਦੀ ਸ਼ੁਰੂਆਤ ਕਰਨਗੇ। ਉਸ ਤੋਂ ਬਾਅਦ ਰਾਹੁਲ ਰਾਤ ਮੁੜ ਮੁੱਖ ਮੰਤਰੀ ਦੇ ਨਿਵਾਸ ਸਥਾਨ ਮੋਤੀ ਮਹਿਲ ਵਿਖੇ ਆਰਾਮ ਕਰਨਗੇ।