ਨਿਊਜ਼ ਡੈਸਕ: ਚੀਨ ਦੇ ਇੱਕ ਪਰਮਾਣੂ ਪਲਾਂਟ ਵਿੱਚ ਹੋਏ ਲੀਕੇਜ ਦੀਆਂ ਖਬਰਾਂ ਬਾਹਰ ਆਉਣ ਤੋਂ ਬਾਅਦ ਪੂਰੀ ਦੁਨੀਆ ਵਿੱਚ ਚਿੰਤਾ ਜਤਾਈ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਇੱਕ ਹਫਤੇ ਪਹਿਲਾਂ ਹੋਏ ਇਸ ਲੀਕ ਨੂੰ ਚੀਨ ਨੇ ਦੁਨੀਆ ਤੋਂ ਹੁਣ ਤੱਕ ਲੁਕੋ ਕੇ ਰੱਖਿਆ ਹੋਇਆ ਸੀ।
ਇਸ ਪਰਮਾਣੂ ਪਲਾਂਟ ਦੇ ਵਿੱਚ ਫਰਾਂਸ ਦੀ ਇੱਕ ਕੰਪਨੀ ਦੀ ਲਗਭਗ 30 ਫੀਸਦੀ ਹਿੱਸੇਦਾਰੀ ਸ਼ਾਮਲ ਹੈ। ਫਰਾਂਸੀਸੀ ਕੰਪਨੀ ਈਡੀਐੱਫ ਨੇ ਇਸ ਲੀਕੇਜ ਨੂੰ ਲੈ ਕੇ ਆਪਣੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪਾਵਰ ਪਲਾਂਟ ਦੇ ਆਸਪਾਸ ਰਹਿਣ ਵਾਲੇ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਈ ਹੈ।
ਰਿਪੋਰਟਾਂ ਅਨੁਸਾਰ, ਪਿਛਲੇ ਇੱਕ ਹਫਤੇ ਤੋਂ ਅਮਰੀਕੀ ਸਰਕਾਰ ਇਸ ਲੀਕੇਜ ਰਿਪੋਰਟ ਦੀ ਜਾਂਚ ਕਰ ਰਹੀ ਸੀ। ਇਸ ਰਿਪੋਰਟ ਵਿੱਚ ਫਰਾਂਸੀਸੀ ਕੰਪਨੀ ਈਡੀਐੱਫ ਨੇ ਯੂਐਸ ਡਿਪਾਰਟਮੈਂਟ ਆਫ ਐਨਰਜੀ ਨੂੰ ਸਹਾਇਤਾ ਦੀ ਅਪੀਲ ਕੀਤੀ ਸੀ। ਕੰਪਨੀ ਨੇ ਇਸ ਵਿੱਚ ਅਮਰੀਕਾ ਨੂੰ ਰੇਡੀਓਲਾਜਿਕਲ ਖਤਰੇ ਦੀ ਸਾਫ਼-ਸਾਫ਼ ਚਿਤਾਵਨੀ ਦਿੱਤੀ ਸੀ।