ਸ਼ਿਮਲਾ : ਹਿਮਾਚਲ ਦੇ ਸ਼ਿਮਲਾ ਵਿੱਚ ਤਿੰਨ ਲੋਕਾਂ ਵੱਲੋਂ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਘਟਨਾ ਸ਼ਿਮਲਾ ਸ਼ਹਿਰ ਦੇ ਨਾਲ ਲੱਗਦੇ ਕ੍ਰਿਸ਼ਨਾ ਨਗਰ ‘ਚ ਵਾਪਰੀ ਹੈ। ਕਤਲ ਦੀ ਵਾਰਦਾਤ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਰਾਮਲਾਲ ਨਾਮ ਦੇ ਵਿਅਕਤੀ ਨੂੰ ਤਿੰਨ ਹਮਲਾਵਰਾਂ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਤਿੰਨ ਜਣਿਆ ਨੇ ਪਹਿਲਾਂ ਰਾਮ ਲਾਲ ਨੂੰ ਕੁੱਟ ਕੁੱਟ ਕੇ ਅੱਧ ਮੋਇਆ ਕੀਤਾ ਫਿਰ ਉਸ ਨੂੰ ਮਕਾਨ ਤੋਂ ਹੇਠਾ ਸੁੱਟ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਵਾਲਿਆ ਨੇ ਰਾਮਲਾਲ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਗੰਭੀਰ ਜ਼ਖਮੀ ਰਾਮਲਾਲ ਨੇ ਇਲਾਜ ਦੌਰਾਨ ਅੱਜ ਸਵੇਰ ਵੇਲੇ ਦਮ ਤੋੜ ਦਿੱਤਾ।
ਕਤਲ ਕਰਨ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ। ਪਰਿਵਾਰ ਦੇ ਬਿਆਨਾਂ ਮੁਤਾਬਕ ਪੁਲਿਸ ਨੇ ਤਿੰਨ ਜਣਿਆਂ ‘ਤੇ ਖਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ। ਕਤਲ ਕੀਤੇ ਜਾਣ ਦੇ ਕਾਰਨਾਂ ਅਤੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਰਾਮਲਾਲ PWD ਵਿਭਾਗ ਵਿੱਚ ਕੰਮ ਕਰਦਾ ਸੀ।