ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਭਗਵਤ ਮਾਨ ਅੱਜ ਲਾਈਵ ਹੋਏ ਦਾਅਵਾ ਕੀਤਾ ਕਿ ਪੰਜਾਬ ਦਾ ਖਜ਼ਾਨਾ ਭਰਨ ਲੱਗਿਆ ਹੈ ਤੇ ਅਰਥਵਿਵਸਥਾ ਲੀਹਾਂ ‘ਤੇ ਪੈ ਗਈ ਹੈ, ਹੁਣ ਬਸ ਇਸ ਨੂੰ ਪੁੱਸ਼ਅਪ ਕਰਨ ਦੀ ਜ਼ਰੂਰਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਅਸੀਂ ਬਿਜਲੀ ਵਿਭਾਗ ਨੂੰ ਦਿੱਤੀ ਜਾਣ ਵਾਲੀ ਸਬਸਿੰਡੀ ਜਾਰੀ ਕਰ ਦਿੱਤੀ ਹੈ। ਸਰਕਾਰ ਨੇ 20 ਹਜ਼ਾਰ 200 ਕਰੋੜ ਰੁਪਏ ਬਿਜਲੀ ਵਿਭਾਗ ਦੇ ਖਾਤੇ ਵਿੱਚ ਪਾ ਦਿੱਤਾ ਹੈ।
ਐਕਸਾਈਜ਼ ਪੋਲਿਸੀ
ਉੱਧਰ ਪੰਜਾਬ ਦਾ ਖ਼ਜਾਨਾ ਕਿਵੇਂ ਭਰਨ ਲੱਗਿਆ ਹੈ ਇਸ ਦੀ ਜਾਣਕਾਰੀ ਵੀ ਸੀਐਮ ਮਾਨ ਨੇ ਦਿੱਤੀ ਹੈ, ਭਗਵੰਤ ਮਾਨ ਨੇ ਕਿਹਾ ਕਿ ਐਕਸਾਈਜ਼ ਪੋਲਿਸੀ – 8841 ਕਰੋੜ ਰੁਪਏ ਹੁਣ ਤੱਕ ਦਾ ਸਭ ਤੋਂ ਵੱਧ ਪਿਛਲੀ ਵਾਰ ਨਾਲੋਂ 2587 ਕਰੋੜ ਦਾ ਵਾਧਾ ਹੋਇਆ। ਉਨ੍ਹਾਂ ਕਿਹਾ ਸਾਡਾ ਟਾਂਰਗੇਟ 10 ਹਜ਼ਾਰ ਕਰੋੜ ਦਾ ਹੈ ਜੋ ਅਗਲੇ ਸਾਲ ਹਾਸਲ ਕਰ ਲਿਆ ਜਾਵੇਗਾ।
ਟਰਾਂਸਪੋਰਟ
ਟਰਾਂਸਪੋਰਟ ਵਿਭਾਗ ਨੂੰ ਵਿੱਤੀ ਸਾਲ 22-23 ਦੌਰਾਨ 4139 ਕਰੋੜ ਰੁਪਏ ਦਾ ਰੈਵਨਿਊ ਇਕੱਠਾ ਹੋਇਆ ਹੈ। ਪਿਛਲੀ ਸਰਕਾਰ ਦੇ ਆਖਰੀ ਸਾਲ ਨਾਲੋਂ 661 ਕਰੋੜ ਰੁਪਏ ਦਾ ਵਾਧਾ ਜ਼ਿਆਦਾ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਭ ਨੂੰ ਪਤਾ ਹੈ ਟਰਾਂਸਪੋਰਟ ਵਿਭਾਗ ‘ਤੇ ਕਿਹੜੇ ਮਾਫ਼ੀਏ ਦਾ ਸ਼ਿਕੰਜਾ ਸੀ, ਪੈਸਾ ਸਾਰਾ ਉਧਰ ਜਾਂਦਾ ਸੀ।
GST
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ GST ਦੀ ਕੁਲੈਕਸ਼ਨ ‘ਚ ਅਸੀਂ ਪਿਛਲੇ ਸਾਲਾਂ ਨਾਲੋਂ 16.6% ਦਾ ਵਾਧਾ ਦਰਜ ਕੀਤਾ ਹੈ। ਸਾਲ 22-23 ਦੀ GST ਕੁਲੈਕਸ਼ਨ ਸਾਡੀ 18,126 ਕਰੋੜ ਰੁਪੲ ਹੈ।ਪਹਿਲਾਂ ਪੰਜਾਬ GST ਦੇ ਮਾਮਲੇ ‘ਚ ਪਛੜੇ ਸੂਬਿਆਂ ਦੀ ਸੂਚੀ ਸੀ ਤੇਹੁਣ ਅਸੀਂ ਮੂਹਰਲੇ ਸੂਬਿਆਂ ਦੀ ਕਤਾਰ ‘ਚ ਪੰਜਾਬ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਰਜਿਸਟਰੀਆਂ
ਮੁੱਖ ਮੰਤਰੀ ਮਾਨ ਨੇ ਕਿਹਾ ਅਸੀਂ ਪੰਜਾਬ ‘ਚ ਫ਼ੈਸਲੇ ਲੋਕਾਂ ਤੋਂ ਪੁੱਛ ਕੇ ਲੈਂਦੇ ਹਾਂ। ਜ਼ਮੀਨ ਦੀ ਰਜਿਸਟਰੀ ਵੇਲੇ ਸਟੈਂਪ ਡਿਊਟੀ ਦੀ ਫੀਸ ਅਸੀਂ 2.25 % ਛੋਟ ਦਿੱਤੀ ਸੀ। ਸਕੀਮ ਸਦਕਾ ਇਕੱਲੇ ਮਾਰਚ ‘ਚ ਮਾਲੀਏ ‘ਚ 78% ਦਾ ਵਾਧਾ ਹੋਇਆ। ਹੁਣ ਅਸੀਂ ਇਹ ਸਕੀਮ 30 ਅਪ੍ਰੈਲ ਤੱਕ ਵਧਾ ਦਿੱਤੀ ਹੈ ਤਾਂ ਜੋ ਲੋਕ ਹੋਰ ਲਾਭ ਲੈ ਸਕਣ।
2.25 ਸਵਾ ਦੋ ਫੀਸਦ ਟੈਕਸ ਘਟਾਇਆ, ਇੱਕ ਮਹੀਨੇ ਲਈ 1 ਮਾਰਚ ਤੋਂ 31 ਮਾਰਚ ਤੱਕ
ਪੰਜਾਬ ਦੀ ਖੁਸ਼ਹਾਲੀ ਵੱਲ ਇੱਕ ਹੋਰ ਕਦਮ…! ਪੰਜਾਬ ਦੇ ਰੈਵਨਿਊ ਵਿੱਚ ਭਾਰੀ ਵਾਧਾ…ਵੇਰਵੇ ਸਾਂਝੇ ਕਰ ਰਿਹਾ ਹਾਂ… ਪ੍ਰੈੱਸ ਕਾਨਫਰੰਸ Live… https://t.co/BTeNOS4Dp9
— Bhagwant Mann (@BhagwantMann) April 7, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.