ਇਟਲੀ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਤਾਂ ‘ਚ ਕਤਲ

TeamGlobalPunjab
1 Min Read

ਲੁਧਿਆਣਾ: ਚੰਗੇ ਭਵਿੱਖ  ਲਈ 11 ਸਾਲ ਪਹਿਲਾਂ ਇਟਲੀ ਗਏ ਦੋਰਾਹਾ ਦੇ ਵਿਅਕਤੀ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 40 ਸਾਲਾ ਹੁਸ਼ਿਆਰ ਸਿੰਘ ਸਾਲ 2008 ਚ ਇਟਲੀ ਗਿਆ ਸੀ ਅਤੇ ਪਿਛਲੇ ਸਾਲ ਹੀ ਪਰਿਵਾਰ ਨੂੰ ਮਿਲਣ ਆਇਆ ਸੀ।

ਉਨ੍ਹਾਂ ਦੱਸਿਆ ਕਿ ਵਾਪਸ ਜਾਣ ਤੋਂ ਕੁਝ ਸਮੇਂ ਬਾਅਦ ਹੀ ਹੁਸ਼ਿਆਰ ਸਿੰਘ ਦੀ ਪਤਨੀ ਨਾਲ 10 ਫਰਵਰੀ ਨੂੰ ਆਖਰੀ ਵਾਰ ਫੋਨ ‘ਤੇ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਪਰਿਵਾਰਕ ਮੈਂਬਰ ਭਾਰਤ ਵਿੱਚ ਬੈਠ ਕੇ ਉੱਥੇ ਰਹਿੰਦੇ ਉਸਦੇ ਦੋਸਤਾਂ ਮਿੱਤਰਾਂ ਨਾਲ ਸੰਪਰਕ ਕੀਤਾ ਤਾਂ ਕਿਸੇ ਤੋਂ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਪਰਿਵਾਰ ਨੂੰ ਕੁਝ ਦਿਨ ਪਹਿਲਾਂ ਹੀ ਇਕ ਚਿੱਠੀ ਮਿਲੀ, ਜਿਸ ‘ਚ ਹੁਸ਼ਿਆਰ ਸਿੰਘ ਦੇ ਕਤਲ ਬਾਰੇ ਜਾਣਕਾਰੀ ਮਿਲੀ ਕਿ  ਉਸ ਦਾ ਕਤਲ 10 ਫਰਵਰੀ 2019 ਨੂੰ ਹੋ ਚੁੱਕਿਆ ਹੈ।

ਹੁਸ਼ਿਆਰ ਸਿੰਘ ਦੇ ਪਰਿਵਾਰ ਨੇ ਇਟਲੀ ਸਰਕਾਰ ਤੋਂ ਇਸ ਮਾਮਲੇ ‘ਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਘਰ ‘ਚ ਇਕੱਲਾ ਕਮਾਉਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ, 3 ਧੀਆਂ ਤੇ ਇਕ ਬੇਟਾ ਛੱਡ ਗਿਆ ਹੈ।

Share This Article
Leave a Comment