Home / ਪਰਵਾਸੀ-ਖ਼ਬਰਾਂ / ਸਊਦੀ ਅਰਬ ‘ਚ ਪੰਜਾਬੀ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਸਊਦੀ ਅਰਬ ‘ਚ ਪੰਜਾਬੀ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਨਿਊਜ਼ ਡੈਸਕ: ਸਾਊਦੀ ਅਰਬ ‘ਚ ਪੰਜਾਬੀ ਨੌਜਵਾਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਨੌਜਵਾਨ ਦੀ ਪਛਾਣ ਜ਼ਿਲ੍ਹਾ ਗੁਰਦਾਸਪੁਰ ਦੇ 26 ਸਾਲਾ ਅਮਨਦੀਪ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕਿ ਅਮਨਦੀਪ 8 ਸਾਲ ਪਹਿਲਾ ਸਊਦੀ ਅਰਬ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਗਿਆ ਸੀ, ਉੱਥੇ ਉਹ ਕਿਸੀ ਕੰਪਨੀ ਵਿੱਚ ਟਰੱਕ ਚਲਾਉਂਦਾ ਸੀ। 2 ਸਾਲ ਪਹਿਲਾ ਉਹ ਛੁੱਟੀ ਤੇ ਆਇਆ ਸੀ ਜਦੋ ਉਸਦਾ ਵਿਆਹ ਪਿੰਡ ਮਗਰਮੁਦੀਆਂ ਦੀ ਰਹਿਣ ਵਾਲੀ ਲੜਕੀ ਨਾਲ ਕੀਤਾ ਗਿਆ ਸੀ। ਪਰ ਪਿਛਲੇ ਡੇਢ ਮਹੀਨੇ ਤੋਂ ਉਸਦੀ ਪਤਨੀ ਆਪਣੇ ਪੇਕੇ ਰਹਿ ਰਹੀ ਹੈ, ਜਿਸ ਕਾਰਣ ਅਮਨਦੀਪ ਪਰੇਸ਼ਾਨ  ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾ ਉਹਨਾਂ ਨੂੰ ਅਮਨਦੀਪ ਦੇ ਦੋਸਤਾਂ ਦਾ ਫੋਨ ਆਇਆ ਕਿ ਅਮਨਦੀਪ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

ਮੰਦਭਾਗੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਾਲਿਆ ਦਾ ਬਹੁਤ ਬੁਰਾ ਹਾਲ ਹੈ ਤੇ ਅਮਨਦੀਪ ਦੇ ਪਿਤਾ ਦੀ ਵੀ 4 ਮਹੀਨੇ ਪਹਿਲਾ ਹੀ ਮੌਤ ਹੋਈ ਸੀ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਾਂਸਦ ਸਨੀ ਦਿਓਲ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮ੍ਰਿਤਕ ਪੁੱਤਰ ਦੀ ਦੇਹ ਨੂੰ ਸਊਦੀ ਅਰਬ ਤੋਂ ਭਾਰਤ ਲਿਆਂਦਾ ਜਾਵੇ ਤਾਂਕਿ ਉਹ ਆਖਰੀ ਵਾਰ ਆਪਣੇ ਪੁੱਤਰ ਨੂੰ ਦੇਖ ਸਕਣ।

Check Also

ਭਾਰਤੀ ਮੂਲ ਦੇ ਪਰਾਗ ਅਗਰਵਾਲ ਬਣੇ ਨਵੇਂ CEO

ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ …

Leave a Reply

Your email address will not be published. Required fields are marked *