ਆਕਲੈਂਡ: ਨਿਊਜ਼ੀਲੈਂਡ ‘ਚ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖੋਪੀਰ ਨਾਲ ਸਬੰਧਤ ਲਖਵਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਲਖਵਿੰਦਰ 8 ਸਾਲ ਤੋਂ ਆਕਲੈਂਡ ਵਿਚ ਰਹਿ ਰਿਹਾ ਸੀ।
ਕੋਰੋਨਾ ਵਾਇਰਸ ਕਾਰਨ ਨਿਊਜ਼ੀਲੈਂਡ ਵਿਚ ਵੀ ਲਾਕਡਾਉਨ ਜਰੀਆ ਹੈ ਜਿਸ ਕਾਰਨ ਸਭ ਕੰਮ ਬੰਦ ਪਏ ਹਨ। ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਸਿੰਘ ਆਪਣੇ ਘਰ ਵਿਚ ਸੀ ਜਦੋਂ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ।
ਜਿਸ ਤੋਂ ਬਾਅਦ ਲਖਵਿੰਦਰ ਸਿੰਘ ਦੇ ਨਾਲ ਰਹਿਣ ਵਾਲੇ ਦੋਸਤ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿਤਾ।
ਲਖਵਿੰਦਰ ਸਿੰਘ ਪਿੰਡ ਬਖੋਪੀਰ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਦੇ ਸਪੁੱਤਰ ਸਨ ਤੇ ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿਚ ਸੋਗ ਪੱਸਰ ਗਿਆ। ਪੀੜਤ ਪਰਿਵਾਰ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਲਖਵਿੰਦਰ ਸਿੰਘ ਦੀ ਦੇਹ ਪੰਜਾਬ ਲਿਆਉਣ ਵਿਚ ਉਨ੍ਹਾ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਨ੍ਹਾ ਦਾ ਪਰਿਵਾਰ ਆਖਰੀ ਵਾਰ ਆਪਣੇ ਪੁੱਤ ਨੂੰ ਰੀਤੀ ਰਿਵਾਜ਼ ਨਾਲ ਤੌਰ ਸਕੇ।