ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਡਾਕਟਰ ਬੀਐੱਸ ਘੁੰਮਣ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯੂਨੀਵਰਸਿਟੀ ਲੰਬੇ ਸਮੇਂ ਤੋਂ ਵਿੱਤੀ ਸੰਕਟ ਤੋਂ ਜੂਝ ਰਹੀ ਸੀ ਅਤੇ ਯੂਨੀਵਰਸਿਟੀ ਵਿਭਾਗ ਦੇ ਕਰਮਚਾਰੀ ਅਪਣੀ ਤਨਖ਼ਾਹ ਦੇ ਲਈ ਲਗਾਤਾਰ ਧਰਨੇ ‘ਤੇ ਬੈਠੇ ਹੋਏ ਹਨ। ਹਾਲਾਂਕਿ ਵਾਈਸ ਚਾਂਸਲਰ ਵੱਲੋਂ ਅਧਿਕਾਰਕ ਤੌਰ ‘ਤੇ ਆਪਣੇ ਵੱਲੋਂ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਮੁਤਾਬਿਕ ਵੀਸੀ ਬੀਐੱਸ ਘੁੰਮਣ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਤੇ ਕਰੋੜਾਂ ਦਾ ਕਰਜ਼ਾ ਹੋ ਚੁੱਕਿਆ ਹੈ, ਇਸ ਲਈ ਕਈ ਮਹੀਨਿਆਂ ਤੋਂ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਸੀ,ਇੰਨਾਂ ਸਾਰੇ ਮੁੱਦਿਆਂ ਤੋਂ ਪਰੇਸ਼ਾਨ ਵੀਸੀ ਵੱਲੋਂ ਅਸਤੀਫ਼ਾ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ।