ਟੋਰਾਂਟੋ: ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਹੇ ਟਰੱਕ ਡਰਾਈਵਰ 41 ਸਾਲਾ ਅਜੀਤਪਾਲ ਸਿੰਘ ਸੰਘੇੜਾ ਨੂੰ ਬੀਤੇ ਦਿਨੀਂ 30 ਲੱਖ ਡਾਲਰ ਦੀ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਘਬਰਾ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਮਰੀਕਾ ਦੇ ਹੋਮ ਲੈਂਡ ਸੁਰੱਖਿਆ ਵਿਭਾਗ ਅਤੇ ਕਸਟਮ ਬਾਰਡਰ ਸੁਰੱਖਿਆ ਵਿਭਾਗ ਨੇ ਸਾਂਝੇ ਆਪਰੇਸ਼ਨ ਦੌਰਾਨ ਉਸ ਨੂੰ ਕਾਬੂ ਕੀਤਾ ਸੀ। ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ’ਤੇ ਹੁਣ ਤੱਕ ਕਿਸੇ ਪਰਵਾਸੀ ਪੰਜਾਬੀ ਤੋਂ ਫੜੀ ਗਈ ਕੋਕੀਨ ਦੀ ਇਹ ਸਭ ਤੋਂ ਵੱਡੀ ਖੇਪ ਹੈ।
ਰਿਪੋਰਟਾਂ ਮੁਤਾਬਕ ਮੁੱਢਲੀ ਜਾਂਚ ‘ਚ ਇਹ ਸਾਹਮਣੇ ਆਇਆ ਕਿ ਉਸ ਦੇ ਟਰਾਲੇ ਉੱਪਰ ਲੱਦੇ ਕੰਟੇਨਰ ਦੀ ਸੀਲ ਨਾਲ ਛੇੜ-ਛਾੜ ਕੀਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ‘ਤੇ ਲੱਗੇ ਚਾਰਜ ਰੱਦ ਕਰ ਦਿੱਤੇ ਗਏ ਹਨ। ਅਜੀਤਪਾਲ ਸਿੰਘ ਸੰਘੇੜਾ ਦੀ ਹਾਲੇ ਵੀ ਗੰਭੀਰ ਬਣੀ ਹੋਈ ਹੈ ਫਿਲਹਾਲ ਉਨ੍ਹਾਂ ਨੂੰ ਸਰੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਜੀਤਪਾਲ ਸਿੰਘ ਦਾ ਟਰਾਲਾ ਅਮਰੀਕਾ ਦੇ ਵਾਸ਼ਿੰਗਟਨ ਅਤੇ ਕੈਨੇਡਾ ਦੇ ਓਂਟਾਰੀਓ ਸਟੇਟ ਦੀ ਸੀਮਾ ‘ਤੇ ਸਾਂਝੇ ਅਪ੍ਰੇਸ਼ਨ ਦੌਰਾਨ ਰੋਕਿਆ ਗਿਆ, ਜਿਸ ਦੇ ਕਨਟੇਨਰ ਵਿਚੋਂ 5 ਥੈਲਿਆਂ ਵਿਚ ਲੁਕਾ ਕੇ ਰੱਖੀ ਕੋਕੀਨ ਬਰਾਮਦ ਹੋ ਗਈ। ਇਸ ਮੌਕੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਵਾਟਕੌਮ ਪੁਲੀਸ ਦੀ ਨਿਗਰਾਨੀ ਹੇਠ ਹਸਪਤਾਲ ਵਿਚ ਲਿਜਾਇਆ ਗਿਆ। ਉਹ ਟਰਾਲੇ ਦਾ ਹੀ ਮਾਲਕ ਹੈ ਪਰ ਹੁਣ ਤੱਕ ਉਸ ਨੇ ਘੱਟੋ-ਘੱਟ 40 ਦਫ਼ਾ ਬਾਰਡਰ ਪਾਰ ਗੇੜਾ ਲਾਇਆ ਹੈ। ਇਸ ਵਾਰ ਵੀ ਉਹ ਅਮਰੀਕਾ ਦੇ ਸਿਆਟਲ ਤੋਂ ਮਾਲ ਚੁੱਕਣ ਗਿਆ ਸੀ।