ਫੋਰਟਿਸ ਹਸਪਤਾਲ ਵੱਲੋਂ ਮੈਡੀਕਲ ਰਿਪੋਰਟ ਜਾਰੀ: ਰਾਜਵੀਰ ਦੀ ਸਿਹਤ ‘ਚ ਨਹੀਂ ਸੁਧਾਰ

Global Team
3 Min Read

ਮੋਹਾਲੀ: ਫੋਰਟਿਸ ਹਸਪਤਾਲ ਵੱਲੋਂ ਵੀਰਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਛੇਵੇਂ ਮੈਡੀਕਲ ਬੁਲੇਟਿਨ ਵਿੱਚ ਦੱਸਿਆ ਗਿਆ ਕਿ ਰਾਜਵੀਰ ਜਵੰਦਾ ਅਜੇ ਵੀ ਲਾਈਫ ਸਪੋਰਟ ਸਿਸਟਮ ‘ਤੇ ਹਨ ਅਤੇ ਦਿਮਾਗ ਦੀ ਸਥਿਤੀ (ਨਿਊਰੋਲੋਜੀਕਲ ਸਟੇਟਸ) ਵਿੱਚ ਕੋਈ ਵੱਡਾ ਸੁਧਾਰ ਨਹੀਂ ਹੋਇਆ।

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਿਲ ਸਧਾਰਣ ਢੰਗ ਨਾਲ ਕੰਮ ਕਰਦਾ ਰਹੇ, ਇਸ ਲਈ ਦਵਾਈਆਂ ਦੀ ਮਦਦ ਲਈ ਜਾ ਰਹੀ ਹੈ। ਪਰ ਹਾਲੇ ਕੁਝ ਵੀ ਪੱਕੇ ਤੌਰ ‘ਤੇ ਕਹਿਣਾ ਸੰਭਵ ਨਹੀਂ।

ਹੁਣ ਤੱਕ ਹਸਪਤਾਲ ਵੱਲੋਂ 6 ਮੈਡੀਕਲ ਬੁਲੇਟਿਨ ਜਾਰੀ ਕੀਤੇ ਜਾ ਚੁੱਕੇ ਹਨ। ਰਾਜਵੀਰ ਅਜੇ ਤੱਕ ਹੋਸ਼ ਵਿੱਚ ਨਹੀਂ ਆਏ ਅਤੇ ਕਿਸੇ ਨਾਲ ਗੱਲਬਾਤ ਨਹੀਂ ਕਰ ਸਕੇ। ਉਨ੍ਹਾਂ ਦੀ ਸਲਾਮਤੀ ਲਈ ਦੇਸ਼ ਭਰ ਦੇ ਗੁਰਦੁਆਰਿਆਂ ਵਿੱਚ ਅਰਦਾਸ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਨ੍ਹਾਂ ਦੇ ਪੁੱਤਰ ਵਿਕਰਮ ਬਾਜਵਾ ਅਤੇ ਕਾਂਗਰਸ ਨੇਤਾ ਬਲਬੀਰ ਸਿੰਘ ਸਿੱਧੂ ਸਮੇਤ ਕਈ ਨੇਤਾ ਫੋਰਟਿਸ ਹਸਪਤਾਲ ਪਹੁੰਚੇ।

ਦੂਜੇ ਪਾਸੇ, ਹਾਦਸੇ ਤੋਂ ਬਾਅਦ ਰਾਜਵੀਰ ਦੇ ਸੋਸ਼ਲ ਮੀਡੀਆ ‘ਤੇ ਫਾਲੋਅਰਜ਼ ਵਧੇ ਹਨ। ਹਾਦਸੇ ਵਾਲੇ ਦਿਨ ਯਾਨੀ 27 ਸਤੰਬਰ ਨੂੰ ਜਿੱਥੇ ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ 2.4 ਮਿਲੀਅਨ ਫਾਲੋਅਰਜ਼ ਸਨ, ਹੁਣ ਇਹ ਅੰਕੜਾ 2.6 ਮਿਲੀਅਨ ਨੂੰ ਪਾਰ ਕਰ ਗਿਆ ਹੈ। ਇਸੇ ਤਰ੍ਹਾਂ ਫੇਸਬੁੱਕ ਅਤੇ ਯੂਟਿਊਬ ‘ਤੇ ਵੀ ਲੋਕ ਉਨ੍ਹਾਂ ਨੂੰ ਫਾਲੋ ਕਰ ਰਹੇ ਹਨ।

ਮੈਡੀਕਲ ਬੁਲੇਟਿਨ ਦੀ ਰਿਪੋਰਟ

27 ਸਤੰਬਰ: ਦੁਪਹਿਰ 1:45 ਵਜੇ ਰਾਜਵੀਰ ਨੂੰ ਹਸਪਤਾਲ ਲਿਆਂਦਾ ਗਿਆ। ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਸਨ। ਉਨ੍ਹਾਂ ਨੂੰ ਤੁਰੰਤ ਐਡਵਾਂਸਡ ਲਾਈਫ ਸਪੋਰਟ ‘ਤੇ ਰੱਖਿਆ ਗਿਆ। ਡਾਕਟਰਾਂ ਅਨੁਸਾਰ, ਉਨ੍ਹਾਂ ਨੂੰ ਪਹਿਲਾਂ ਕਾਰਡੀਆਕ ਅਰੈਸਟ ਵੀ ਹੋਇਆ ਸੀ।

28 ਸਤੰਬਰ: ਵੈਂਟੀਲੇਟਰ ਸਪੋਰਟ ਜਾਰੀ। ਨਿਊਰੋਸਰਜਨ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਇਲਾਜ ਕਰ ਰਹੀ ਹੈ। ਹਾਲਤ ਵਿੱਚ ਕੋਈ ਸੁਧਾਰ ਨਹੀਂ।

29 ਸਤੰਬਰ: ਹਾਲਤ ਵਿੱਚ ਮਾਮੂਲੀ ਸੁਧਾਰ, ਪਰ ਵੈਂਟੀਲੇਟਰ ਸਪੋਰਟ ਜਾਰੀ। 24 ਘੰਟੇ ਨਿਗਰਾਨੀ ਜਾਰੀ।

30 ਸਤੰਬਰ: ਸਰੀਰ ਵਿੱਚ ਆਕਸੀਜਨ ਦੀ ਕਮੀ। ਰੀੜ੍ਹ ਦੀ ਹੱਡੀ ਦੀ MRI ਵਿੱਚ ਗਰਦਨ ਅਤੇ ਪਿੱਠ ਵਿੱਚ ਡੂੰਘੀਆਂ ਸੱਟਾਂ ਦਾ ਪਤਾ ਲੱਗਾ। ਹੱਥ-ਪੈਰਾਂ ਵਿੱਚ ਕਮਜ਼ੋਰੀ। ਲੰਬੇ ਸਮੇਂ ਤੱਕ ਵੈਂਟੀਲੇਟਰ ਦੀ ਲੋੜ।

1 ਅਕਤੂਬਰ: ਨਿਊਰੋਲੌਜੀਕਲ ਹਾਲਤ ਅਜੇ ਵੀ ਗੰਭੀਰ। ਕੋਈ ਵੱਡਾ ਸੁਧਾਰ ਨਹੀਂ।

2 ਅਕਤੂਬਰ: ਅਜੇ ਵੀ ਲਾਈਫ ਸਪੋਰਟ ਸਿਸਟਮ ‘ਤੇ ਹਨ। ਨਿਊਰੋਲੋਜੀਕਲ ਸਥਿਤੀ ਵਿੱਚ ਕੋਈ ਵਿਸ਼ੇਸ਼ ਸੁਧਾਰ ਨਹੀਂ। ਦਿਲ ਦੇ ਸਹੀ ਕੰਮ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾਕਟਰਾਂ ਨੇ ਕਿਹਾ- ਹਾਲੇ ਕੁਝ ਵੀ ਕਹਿਣਾ ਮੁਸ਼ਕਿਲ ਹੈ।

Share This Article
Leave a Comment