ਪੰਜਾਬ ‘ਚ ਸਫਾਈ ਕਰਮੀਆਂ ‘ਤੇ ਕੀਤੀ ਗਈ ਫੁੱਲਾਂ ਦੀ ਬਰਸਾਤ, ਕੈਪਟਨ ਨੇ ਸਾਂਝੀ ਕੀਤੀ ਵੀਡੀਓ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਦੌਰਾਨ ਸਫਾਈ ਕਰਮਚਾਰੀ ਕਮਾਲ ਦਾ ਜਜ਼ਬਾ ਵਿਖਾ ਰਹੇ ਹਨ ਤੇ ਇਹ ਆਮ ਲੋਕਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ। ਲੋਕ ਇਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕਰ ਰਹੇ ਹਨ ਤੇ ਉਨ੍ਹਾਂ ਦਾ ਸਨਮਾਨ ਕਰ ਰਹੇ ਹਨ। ਕੋਰੋਨਾ ਸੰਕਰਮਣ ਦੇ ਖਤਰੇ ਦੇ ਮੱਦੇਨਜ਼ਰ ਸੂਬੇ ਵਿੱਚ ਕਰਫਿਊ ਲਾਗੂ ਹੈ ਤੇ ਲੋਕ ਆਪਣੇ ਘਰਾਂ ਵਿੱਚ ਬੰਦ ਹਨ।ਇਸ ਸਭ ਦੇ ਚੱਲਦਿਆਂ ਡਾਕਟਰ ਨਰਸ ਤੇ ਹੋਰ ਮੈਡੀਕਲ ਸਟਾਫ ਬਿਮਾਰੀ ਨੂੰ ਰੋਕਣ ਅਤੇ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਹਨ ਤਾਂ ਉੱਥੇ ਹੀ ਸਫ਼ਾਈ ਕਰਮੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ।

ਇਸ ਦੌਰਾਨ ਸੂਬੇ ਵਿੱਚ ਇੱਕ ਥਾਂ ਤੇ ਲੋਕਾਂ ਵੱਲੋਂ ਸਫ਼ਾਈ ਕਰਮੀਆਂ ਤੇ ਫੁੱਲਾਂ ਦੀ ਬਰਸਾਤ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੇਅਰ ਕੀਤਾ ਹੈ।

ਪੰਜਾਬ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ ਦੇ ਨਾਲ ਸਫ਼ਾਈ ਕਰਮੀ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਹ ਹਰ ਮੁਹੱਲੇ ਵਿੱਚ ਜਾ ਕੇ ਸਫ਼ਾਈ ਕਰਨ ਦੇ ਨਾਲ ਨਾਲ ਘਰਾਂ ਤੋਂ ਕੂੜਾ ਚੁੱਕ ਰਹੇ ਹਨ ਤਾਂ ਕੀ ਕਰੋਨਾ ਦੇ ਸੰਕਰਮਣ ਦਾ ਖਤਰਾ ਘੱਟ ਹੋਵੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਇਕ ਵੀਡੀਓ ਟਵਿੱਟਰ ਤੇ ਪੋਸਟ ਕੀਤੀ ਹੈ।

ਕੈਪ‍ਟਨ ਅਮਰਿੰਦਰ ਸਿੰਘ ਨੇ ਵੀਡੀਓ ਪੋਸ‍ਟ ਕਰਨ ਦੇ ਨਾਲ ਲਿਖਿਆ, ਸਫਾਈ ਕਰਮਚਾਰੀ ‘ਤੇ ਨਾਭੇ ਦੇ ਲੋਕਾਂ ਵੱਲੋਂ ਪ੍ਰਸ਼ੰਸਾ ਅਤੇ ਪਿਆਰ ਦੀ ਬਰਸਾਤ ਨੂੰ ਵੇਖਕੇ ਖੁਸ਼ੀ ਹੋਈ।

Share this Article
Leave a comment