‘ਡਰੋਨ ਦੀਦੀ’ ਦੇ ਨਾਮ ਨਾਲ ਜਾਣੀਆਂ ਜਾਣਗੀਆਂ ਪੰਜਾਬ ਦੀਆਂ ਮਹਿਲਾਵਾਂ, 110 ਮਹਿਲਾਵਾਂ ਨੂੰ ਮਾਨੇਸਰ ਵਿਖੇ ਦਿੱਤੀ ਗਈ ਟਰੇਨਿੰਗ

Global Team
4 Min Read

ਚੰਡੀਗੜ੍ਹ: ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਣ ਯੋਜਨਾ ਅਧੀਨ ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ 110 ਮਹਿਲਾਵਾਂ, ਜਿਹਨਾਂ ਨੂੰ ਡਰੋਨ ਅਤੇ ਇਸ ਨੂੰ ਚਲਾਉਣ ਦੀ ਸਿਖਲਾਈ ਦਿੱਤੀ ਗਈ ਹੈ, ਉਹਨਾਂ ਵਿੱਚੋਂ ਕੁਝ ਲਾਭਪਾਤਰੀ ਮਹਿਲਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮਿਲੀ ਸਿਖਲਾਈ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀI

ਬਿਕਰਮਜੀਤ ਸਿੰਘ ਚੀਮਾ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਵਿੱਚ ਉਨ੍ਹਾਂ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਉਦੇਸ਼ ਔਰਤਾਂ ਦਾ ਸਸ਼ਕਤੀਕਰਨ ਅਤੇ ਕਿਸਾਨਾਂ ਨੂੰ ਵਿਸ਼ਵ ਪੱਧਰੀ ਤਕਨੀਕ ਨਾਲ ਲੈਸ ਕਰਕੇ ਉਹਨਾਂ ਨੂੰ ਗਲੋਬਲ ਮੁਕਾਬਲੇ ਲਈ ਤਿਆਰ ਕਰਕੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰ ਕੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਸ਼ਲਾਘਾਯੋਗ ਉਪਰਾਲੇ ਸਦਕਾ ਔਰਤਾਂ ਬਹੁਤ ਖੁਸ਼ ਹਨ ,ਜਿਹੜੀਆਂ ਔਰਤਾਂ ਪਹਿਲਾਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ, ਅੱਜ ਉਹ ਡਰੋਨ ਪਾਇਲਟ ਦੀਦੀ ਵਜੋਂ ਜਾਣੀਆਂ ਜਾਣਗੀਆਂ। ਚੀਮਾਂ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਔਰਤਾਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਦਮ ਨਾਲ ਔਰਤਾਂ ਹੁਣ ਸਮਾਜ ਵਿੱਚ ਆਪਣਾ ਸਿਰ ਉੱਚਾ ਚੁੱਕ ਕੇ ਚੱਲਣਗੀਆਂ ਅਤੇ ਆਤਮ ਨਿਰਭਰ ਬਨਣਗੀਆਂ ।

ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਬਹੁਤ ਜਲਦੀ ਹੀ ਪੰਜਾਬ ਵਿੱਚ ਔਰਤਾਂ ਖੇਤਾਂ ਵਿੱਚ ਡਰੋਨ ਉਡਾਉਂਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਔਰਤਾਂ ਨੂੰ ਡਰੋਨ ਦੀਦੀ ਵਜੋਂ ਜਾਣਿਆ ਜਾਵੇਗਾ ਅਤੇ ਇਹ ਡਰੋਨ ਰਾਹੀਂ ਖੇਤਾਂ ਵਿੱਚ ਨੈਨੋ ਯੂਰੀਆ ਅਤੇ ਨੈਨੋ ਡੀਏਪੀ ਦਾ ਛਿੜਕਾਅ ਕਰਨਗਿਆਂ। ਇਫਕੋ ਦੇ ਜ਼ਰੀਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵਲੋਂ 110 ਮਹਿਲਾਵਾ ਕਿਸਾਨਾਂ ਨੂੰ ਡਰੋਨ ਕਿੱਟ ‘ਤੇ 15 ਦਿਨਾਂ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਹ 110 ਮਹਿਲਾਵਾਂ ਡਰੋਨ ਚਲਾਉਣ ਦੀ ਸਿਖਲਾਈ ਦੇ ਕੇ ਡਰੋਨ ਪਾਇਲਟ ਬਣਾਇਆ ਗਿਆ ਹੈ। ਇਨ੍ਹਾਂ ਔਰਤਾਂ ਨੂੰ ਕੇਂਦਰ ਸਰਕਾਰ ਵੱਲੋਂ ਲਗਭਗ 12 ਲੱਖ ਰੁਪਏ ਦੀ ਕੀਮਤ ਦਾ ਡਰੋਨ ਯੂਨਿਟ ਅਤੇ ਇਫਕੋ ਵੱਲੋਂ ਖੇਤਾਂ ਤੱਕ ਲੈ ਜਾਣ ਅਤੇ ਲੈ ਜਾਣ ਲਈ ਲਗਭਗ 5 ਲੱਖ ਰੁਪਏ ਦਾ ਇੱਕ ਇਲੈਕਟ੍ਰਿਕ ਵਾਹਨ 26 ਜਨਵਰੀ ਨੂੰ ਦਿੱਤਾ ਜਾਵੇਗਾ ਅਤੇ ਇਹ ਔਰਤਾਂ ਇਸ ਦੀ ਵਰਤੋਂ ਆਪਣੇ ਖੇਤਾਂ ਵਿੱਚ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਪੈਸੇ ਲੈ ਕੇ ਛਿੜਕਾਅ ਕਰਨ ਲਈ ਕਰਨਗੀਆਂ। ਇਨ੍ਹਾਂ ਡਰੋਨਾਂ ਰਾਹੀਂ ਇੱਕ ਦਿਨ ਵਿੱਚ ਕਰੀਬ 20 ਤੋਂ 25 ਏਕੜ ਰਕਬੇ ਵਿੱਚ ਛਿੜਕਾਅ ਕੀਤਾ ਜਾ ਸਕਦਾ ਹੈ।

ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਇਫਕੋ ਵੱਲੋਂ ਕਿਸਾਨ ਐਪ ਰਾਹੀਂ ਹੋਰ ਕਿਸਾਨ ਆਪਣੇ ਖੇਤਾਂ ਵਿੱਚ ਸਪਰੇਅ ਦੀ ਮੰਗ ਨੂੰ ਭੇਜਣਗੇ, ਜਿਸ ਤੋਂ ਬਾਅਦ ਇਹ ਸੁਨੇਹਾ ਉਨ੍ਹਾਂ ਦੇ ਇਲਾਕੇ ਦੇ ਨਜ਼ਦੀਕੀ ਡਰੋਨ ਪਾਇਲਟ ਦੀਦੀ ਨੂੰ ਪ੍ਰਸਾਰਿਤ ਕਰ ਦਿੱਤਾ ਜਾਵੇਗਾ ਅਤੇ ਉਹ ਡਰੋਨ ਪਾਇਲਟ ਦੀਦੀ ਕਿਸਾਨ ਨਾਲ ਸੰਪਰਕ ਕਰਕੇ ਉਸ ਤੋਂ ਫੀਸ ਲੈ ਕੇ ਉਸਦੀ ਇੱਛਾ ਅਨੁਸਾਰ ਕਿਸਾਨ ਦੇ ਖੇਤਾਂ ਵਿੱਚ ਸਪਰੇਅ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਕਹਿਣੀ ਤੇ ਕਥਨੀ ਵਿੱਚ ਕੋਈ ਫਰਕ ਨਹੀਂ ਹੈ ਅਤੇ ਮਹਿਲਾ ਸਸ਼ਕਤੀਕਰਨ ਦੇ ਨਾਂ ’ਤੇ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਇਹ ਗੱਲ ਨੂੰ ਸੱਚ ਸਾਬਤ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬੀਆ ਦੀ ਸੱਚੀ ਹਮਦਰਦ ਸਰਕਾਰ ਹੈ ।

Share This Article
Leave a Comment