ਆਲ ਇੰਡੀਆ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ ਪੰਜਾਬ ਦੀ ਟੀਮ

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ਦੇ ਖੇਡ ਕੰਪਲੈਕਸ ਸੈਕਟਰ-46 ਵਿੱਚ 11 ਤੋਂ 14 ਮਾਰਚ 2020 ਤੱਕ ਹੋਣ ਵਾਲੀ ਆਲ ਇੰਡੀਆ ਸਿਵਲ ਸਰਵਿਸਜ਼ ਅਥਲੈਟਿਕਸ ਮੀਟ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਭਾਗ ਲਵੇਗੀ। ਟੀਮ ਦੀ ਚੋਣ ਲਈ ਪੰਜਾਬ ਖੇਡ ਵਿਭਾਗ 28 ਫਰਵਰੀ 2020 ਨੂੰ ਟਰਾਇਲ ਲਿਆ ਜਾਵੇਗਾ।

ਇੱਥੇ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸੰਜੈ ਪੋਪਲੀ ਨੇ ਦੱਸਿਆ ਕਿ ‘ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਸਪੋਰਟਸ ਬੋਰਡ’ ਵੱਲੋਂ ਇਹ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੀ ਟੀਮ ਭਾਗ ਲਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਟੀਮ ਦੀ ਚੋਣ ਲਈ ਟਰਾਇਲ 28 ਫਰਵਰੀ ਨੂੰ ਪਟਿਆਲਾ ਦੇ ਪੋਲੋ ਗਰਾੳੂਂਡ ਵਿਖੇ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੇ।

ਪੋਪਲੀ ਨੇ ਦੱਸਿਆ ਕਿ ਇੱਛੁਕ ਖਿਡਾਰੀ (ਸਰਕਾਰੀ ਮੁਲਾਜ਼ਮ ਰੈਗੂਲਰ) ਇਸ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਗ ਲੈ ਸਕਦੇ ਹਨ। ਉਹ ਆਪਣੇ ਵਿਭਾਗਾਂ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਹਾਸਲ ਕਰਨ ਮਗਰੋਂ ਚੋਣ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ।

Share this Article
Leave a comment