ਲੁਧਿਆਣਾ : ਲੰਘੀ 28-29 ਫਰਵਰੀ ਨੂੰ ਹੋਈ ਬਰਸਾਤ ਅਤੇ ਕਈ ਥਾਂਈ ਹੋਈ ਗੜ੍ਹੇਮਾਰੀ ਤੋਂ ਬਾਅਦ ਹੁਣ ਪੰਜਾਬ ਦਾ ਮੌਸਮ ਕੁਝ ਸਾਫ ਦਿਖਾਈ ਦੇ ਰਿਹਾ ਹੈ। ਪਰ ਆਉਣ ਵਾਲੇ ਦਿਨਾਂ ‘ਚ ਇੱਕ ਵਾਰ ਫਿਰ ਤੋਂ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈ। 6 ਮਾਰਚ ਵਾਲੇ ਦਿਨ ਵਧੇਰੇ ਬਰਸਾਤ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੀ ਬਰਸਾਤ ਫਰਵਰੀ ਮਹੀਨੇ ਦੇ ਅੰਤ ਵਿੱਚ ਹੋਈ ਸੀ ਉਹ ਕਣਕ ਦੀ ਫਸਲ ਲਈ ਨੁਕਸਾਨ ਦਾਇਕ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ‘ਤੇ ਫਸਲ ਨੂੰ ਪਾਣੀ ਲੱਗਿਆ ਸੀ ਜਾਂ ਫਿਰ ਤੇਜ਼ ਹਵਾਵਾਂ ਚੱਲੀਆਂ ਉੱਥੇ ਹੀ ਇਸ ਕਾਰਨ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਦੌਰਾਨ ਹੁਣ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।