ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਪਹਿਲੇ ਦਿਨ ਲਗਭਗ ਡੇਢ ਘੰਟੇ ‘ਚ ਸੈਸ਼ਨ ਹੋਇਆ ਖਤਮ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਪਹਿਲਾਂ ਦਿਨ ਖ਼ਤਮ ਹੋ ਗਿਆ ਹੈ। ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸੈਸ਼ਨ ਨੂੰ ਉਠਾ ਦਿੱਤਾ ਗਿਆ। ਵਿਧਾਨ ਸਭਾ ਦਾ ਸੱਦਿਆ ਵਿਸ਼ੇਸ਼ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਇਆ ਸੀ। ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੋਏ ਸਭ ਤੋਂ ਪਹਿਲਾਂ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਇਸ ਨੂੰ ਦੇਖਦੇ ਹੋਏ ਸੈਸ਼ਨ ਨੂੰ ਥੋੜ੍ਹੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।

10 ਮਿੰਟ ਦੀ ਰੋਕ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਈ। ਸ਼ੁਰੂ ਹੁੰਦੇ ਸਾਰ ਹੀ ਦੁਪਹਿਰ 12:25 ਵਜੇ ਇਜਲਾਸ ਨੂੰ 20 ਅਕਤੂਬਰ ਤਕ ਉਠਾ ਦਿੱਤਾ ਗਿਆ।

ਖੇਤੀ ਕਾਨੂੰਨ ਖਿਲਾਫ਼ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਗਈ ਸੀ। ਜਿਸ ਦੌਰਾਨ ਸਦਨ ‘ਚ ਕੇਂਦਰ ਦੇ ਖੇਤੀ ਕਾਨੂੰਨ ਖਿਲਾਫ਼ ਬਿੱਲ ਪਾਸ ਕਰਕੇ ਰਾਜਪਾਲ ਤੇ ਰਾਸ਼ਟਰਪਤੀ ਤੋਂ ਭੇਜੇ ਜਾਣੇ ਸਨ, ਪਰ ਅੱਜ ਦੀ ਕਾਰਵਾਈ ‘ਚ ਅਜਿਹਾ ਨਹੀਂ ਹੋ ਸਕਿਆ। ਅੱਜ ਸੈਸ਼ਨ ਕੁੱਲ ਇੱਕ ਘੰਟਾ 25 ਮਿੰਟ ਹੀ ਚੱਲਿਆ।

Share This Article
Leave a Comment