ਚੰਡੀਗੜ੍ਹ : ਪੰਜਾਬ ਸਰਕਾਰ ਨੂੰ ਜਲਦ ਹੀ 7 ਨਵੇਂ IAS ਅਧਿਕਾਰੀ ਮਿਲਣ ਜਾ ਰਹੇ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਚੀਫ਼ ਸੈਕਟਰੀ ਵੀ ਕੇ ਜੰਜੂਆ ਵੱਲੋਂ ਸੂਚੀ ਤਿਆਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਗਈ ਹੈ। ਦੱਸ ਦਈਏ ਕਿ ਪੰਜਾਬ ਨੂੰ ਮਿਲਣ ਵਾਲੇ 7 ਨਵੇਂ IAS ਅਧਿਕਾਰੀ ਉਹ ਨੇ ਜਿਹਨਾਂ ਨੂੰ PCS ਤੋਂ ਪ੍ਰਮੋਟ ਕੀਤਾ ਜਾਵੇਗ। ਪੰਜਾਬ ਦੇ ਕੋਟੇ ‘ਚੋਂ 7 ਸੀਟਾਂ ਖਾਲੀ ਪਈਆਂ ਸਨ, ਜਿਹਨਾਂ ਨੂੰ ਭਰਨ ਦੇ ਲਈ ਸਰਕਾਰ ਨੇ 15 PCS ਅਫ਼ਸਰਾਂ ਦੇ ਨਾਮ ਰੱਖੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹਨਾਂ ਨਾਮਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਫਾਈਲ ਨੂੰ UPSC ਕੋਲ ਭੇਜ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪੈਨਲ ਵਿੱਚੋਂ UPSC ਪਹਿਲੇ 7 ਸੀਨੀਆਰ PCS ਅਫ਼ਸਰਾਂ ਨੁੰ IAS ‘ਚ ਪਰਮੋਟ ਕਰ ਦੇਵੇਗੀ।
ਸੂਤਰਾਂ ਅਨੁਸਾਰ ਯੂਪੀਐਸਸੀ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਸੀਨੀਅਰ ਪੀਸੀਐਸ ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ ਹੈ। ਦਰਅਸਲ, ਪੰਜਾਬ ਦੇ ਹਿੱਸੇ ਵਿੱਚ ਪੀਸੀਐਸ ਤੋਂ ਆਈਏਐਸ ਪਰਮੋਟ ਹੋਣ ਵਾਲੇ ਕੋਟੇ ਲਈ ਸਾਲ 2021 ਵਿੱਚ 3 ਅਤੇ ਸਾਲ 2022 ਵਿੱਚ 4 ਸੀਟਾਂ ਖਾਲੀ ਹਨ। UPSC ਦੇ ਆਦੇਸ਼ਾਂ ਅਨੁਸਾਰ, ਪੰਜਾਬ ਸਰਕਾਰ ਵਲੋਂ ਭੇਜੇ ਗਏ ਪੈਨਲ ‘ਚੋਂ 7 PCS ਅਧਿਕਾਰੀਆਂ ਨੂੰ IAS ਵਜੋਂ ਤਰੱਕੀ ਦਿੱਤੀ ਜਾਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.