ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪ੍ਰੀਖਿਆਵਾਂ ਇਕ ਵਾਰ ਫਿਰ ਮੁਲਤਵੀ !

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਕਾਰਨ ਸਮੂਹ ਵਿੱਦਿਅਕ ਸੰਸਥਾਵਾਂ ਸਮੇਤ ਸਕੂਲ ਅਤੇ ਕਾਲਜ ਬੰਦ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਸਕੂਲ ਸਿਖਿਆ ਬੋਰਡ ਨੇ ਵੀ ਆਪਣੀਆਂ ਪ੍ਰੀਖਿਆਵਾਂ ਬੰਦ ਕਰ ਦਿੱਤੀਆਂ ਸਨ ਅਤੇ ਬੋਰਡ ਦੇ ਪੇਪਰਾਂ ਨੂੰ ਸ਼ੁਰੂ ਕਰਨ ਲਈ 1 ਅਪ੍ਰੈਲ ਦਾ ਸਮਾਂ ਦਿੱਤਾ ਸੀ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਵਾਰ ਫਿਰ ਆਪਣੀ ਡੇਟਸ਼ੀਟ ਰੱਦ ਕਰ ਦਿੱਤੀ ਹੈ।


ਦੱਸ ਦੇਈਏ ਕਿ ਪੰਜਵੀਂ , ਅੱਠਵੀਂ , ਦਸਵੀਂ ਅਤੇ ਬਾਰ੍ਹਵੀਂ ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਲੱਕ ਡਾਊਨ ਕਾਰਨ ਮੁਲਤਵੀ ਕੀਤੀਆਂ ਗਈਆਂ ਸਨ ਪਰ ਦੇਸ਼ ਅੰਦਰ ਮਹਾਮਾਰੀ ਦਾ ਖ਼ਤਰਾ ਜਿਓਂ ਦਾ ਤਿਓਂ ਬਣਿਆ ਹੋਇਆ ਹੈ । ਇਸ ਨੂੰ ਦੇਖਦਿਆਂ ਹੁਣ ਇਕ ਵਾਰ ਫਿਰ ਪੰਜਾਬ ਸਕੂਲ ਸਿਖਿਆ ਬੋਰਡ ਨੇ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਹਨ। ਦਸਣਯੋਗ ਹੈ ਕਿ ਸੂਬੇ ਵਿਚ ਪੰਜਾਬੀ ਜਮਾਤ ਦੀਆ ਪ੍ਰਯੋਗੀ ਪ੍ਰੀਖਿਆਵਾਂ ਬਾਕੀ ਹਨ ਜਦੋ ਕਿ ਪੰਜਵੀ, ਦਸਵੀਂ ਅਤੇ ਬਾਰਵੀਂ ਜਮਾਤ ਦੀਆ ਲਿਖਤੀ ਪ੍ਰੀਖਿਆਵਾਂ ਵੀ ਬਾਕੀ ਹਨ।

Share This Article
Leave a Comment