PSEB ਵਲੋਂ 8 ਵੀਂ, 10 ਵੀਂ ਤੇ 12 ਵੀਂ ਦੀ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

Global Team
1 Min Read

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅਕਾਦਮੀਕ ਸਾਲ 2024-25 ਵਿੱਚ ਦੀਆਂ ਸਾਲਾਨਾ ਅਤੇ ਓਪਨ ਸਕੂਲ ਨਾਲ਼ ਸਬੰਧਤ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅੱਠਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਫਰਵਰੀ, 2025 ਤੋਂ ਸ਼ੁਰੂ ਹੋਣਗੀਆਂ, ਜਦਕਿ 10ਵੀਂ ਜਮਾਤ ਦੇ ਇਮਤਿਹਾਨ 10 ਮਾਰਚ, 2025 ਤੋਂ ਸ਼ੁਰੂ ਹੋ ਜਾਣਗੇ।

ਇਨ੍ਹਾਂ ਪ੍ਰੀਖਿਆਵਾਂ ‘ਚ ਕਰੀਬ 3 ਲੱਖ ਵਿਦਿਆਰਥੀ ਦਸਵੀਂ ਅਤੇ 2 ਲੱਖ 90 ਹਜ਼ਾਰ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇਣਗੇ। ਵੇਰਵਿਆਂ ਅਨੁਸਾਰ ਇਸ ਸਾਲ ਪੰਜਵੀਂ ਜਮਾਤ ਦੀ ਪ੍ਰੀਖਿਆ ਐੱਸ. ਸੀ. ਈ. ਆਰ. ਟੀ ਵੱਲੋ ਲਈ ਜਾ ਰਹੀ ਹੈ। ਪਤਾ ਚਲਿਆ ਹੈ ਕਿ ਸਿਖਿਆ ਬੋਰਡ ਨੇ ਇਨ੍ਹਾਂ ਪ੍ਰੀਖਿਆਵਾਂ ਲਈ 3 ਹਜ਼ਾਰ ਤੋਂ ਵਧੇਰੇ ਪ੍ਰੀਖਿਆ ਕੇਂਦਰ ਬਣਾਏ ਹਨ। ਕੇਂਦਰ ਸੁਪਰਡੈਂਟ, ਡਿਪਟੀ ਸੁਪਰਡੰਟ ਅਤੇ ਫਲਾਈਇੰਗ ਟੀਮਾਂ ਬੋਰਡ ਵੱਲੋ ਲਗਾਈਆਂ ਜਾਣਗੀਆਂ।

Share This Article
Leave a Comment