ਪਟਿਆਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜੋਗਿੰਦਰ ਨਗਰ ਦੀ ਰਹਿਣ ਵਾਲੀ ਇੱਕ 22 ਸਾਲਾ ਨਿਸ਼ਾ ਦੇ ਕਤਲ ਮਾਮਲੇ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਜਿਸ ਸੀ ਲਾਸ਼ ਪਟਿਆਲਾ ਦੀ ਭਾਖੜਾ ਨਹਿਰ ਵਿੱਚੋਂ ਮਿਲੀ ਸੀ। ਨਿਸ਼ਾ ਦਾ ਕਤਲ ਉਸਦੇ ਵਿਆਹੇ ਹੋਏ ਪ੍ਰੇਮੀ ਵਲੋਂ ਕੀਤਾ ਗਿਆ ਸੀ। ਮੁਲਜ਼ਮ ਪੰਜਾਬ ਪੁਲਿਸ ਦਾ ਕਾਂਸਟੇਬਲ 33 ਸਾਲਾ ਯੁਵਰਾਜ ਸਿੰਘ ਹੈ। ਲੜਕੀ ਨਿਸ਼ਾ ਦੀ ਲਾਸ਼ ਮਿਲਣ ਤੋਂ ਬਾਅਦ, ਦੋਸ਼ੀ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਸ਼ੀ ਯੁਵਰਾਜ ਸਿੰਘ ਮੂਲ ਰੂਪ ਵਿੱਚ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ।
ਚੰਡੀਗੜ੍ਹ ਵਿੱਚ ਏਅਰ ਹੋਸਟੇਸ ਬਣਨ ਦੀ ਸਿਖਲਾਈ ਲੈ ਰਹੀ ਨਿਸ਼ਾ ਦੀ ਮੌਤ ਦੇ ਮਾਮਲੇ ਵਿੱਚ, ਰੋਪੜ ਪੁਲਿਸ ਨੇ ਦੋਸ਼ੀ ਯੁਵਰਾਜ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਯੁਵਰਾਜ ਨੂੰ ਵੀਰਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰਨਗਰ ਦੀ ਰਹਿਣ ਵਾਲੀ ਨਿਸ਼ਾ ਸੋਨੀ 20 ਜਨਵਰੀ ਨੂੰ ਮੋਹਾਲੀ ਤੋਂ ਲਾਪਤਾ ਹੋ ਗਈ ਸੀ। ਨਿਸ਼ਾ ਸੋਨੀ ਚੰਡੀਗੜ੍ਹ ਵਿੱਚ ਏਅਰ ਹੋਸਟੇਸ ਬਣਨ ਦੀ ਪੜ੍ਹਾਈ ਕਰ ਰਹੀ ਸੀ ਅਤੇ ਮੋਹਾਲੀ ਵਿੱਚ ਆਪਣੀ ਭੈਣ ਨਾਲ ਇੱਕ ਪੀਜੀ ਵਿੱਚ ਰਹਿੰਦੀ ਸੀ। ਮ੍ਰਿਤਕ ਨਿਸ਼ਾ ਸੋਨੀ ਦੇ ਪਰਿਵਾਰ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਨਿਸ਼ਾ ਦੇ ਲਾਪਤਾ ਹੋਣ ਤੋਂ ਪਹਿਲਾਂ ਉਹ ਯੁਵਰਾਜ ਸਿੰਘ ਨਾਲ ਕਿਤੇ ਗਈ ਹੋਈ ਸੀ। ਦੋਸ਼ੀ ਯੁਵਰਾਜ ਸਿੰਘ ਪੰਜਾਬ ਆਰਮਡ ਪੁਲਿਸ ਦਾ ਕਰਮਚਾਰੀ ਹੈ ਅਤੇ ਮੋਹਾਲੀ ਵਿੱਚ ਤਾਇਨਾਤ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।