ਡਰੋਨ ਰਾਹੀਂ ਪਾਕਿਸਾਤਨ ਤੋਂ ਡਰੱਗ ਸਮਗਲਿੰਗ ਕਰਨ ਵਾਲੇ ਪੁਲਿਸ ਨੇ ਦਬੋਚੇ

TeamGlobalPunjab
1 Min Read

ਅੰਮ੍ਰਿਤਸਰ: ਸਰਹੱਦੀ ਜਿਲ੍ਹੇ ਤੋਂ ਪੰਜਾਬ ਪੁਲਿਸ ਨੂੰ ਕਾਮਯਾਬੀ ਹੱਥ ਲੱਗੀ ਹੈ। ਪੁਲਿਸ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਡਰੱਗ ਸਮਗਲਿੰਗ ਕਰਨ ਦੇ ਦੋਸ਼ਾਂ ਹੇਠ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਖਬੀਰ ਸਿੰਘ ਤੇ ਬਚਿੱਤਰ ਸਿੰਘ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ।

ਪੁਲਿਸ ਨੇ ਇਹਨਾਂ ਕੋਲੋਂ ਇੱਕ ਡਰੋਨ ਵੀ ਬਰਾਮਦ ਕੀਤਾ ਹੈ। ਲਖਬੀਰ ਤੇ ਬਚਿੱਤਰ ਸਿੰਘ ਨੇ ਇਹ ਡਰੋਨ ਦਿੱਲੀ ਦੇ ਜਨਕਪੁਰੀ ਇਲਾਕੇ ਤੋਂ ਚਾਰ ਮਹੀਨੇ ਪਹਿਲਾਂ ਹੀ ਚਾਰ ਲੱਖ ਰੁਪਏ ‘ਚ ਖਰੀਦਿਆ ਸੀ। ਇਸ ਡਰੋਨ ‘ਤੇ ਕੈਮਰਾ ਵੀ ਲੱਗਿਆ ਹੋਇਆ ਹੈ।

ਇਸੇ ਹੀ ਡਰੋਨ ਨਾਲ ਦੋਵੇਂ ਪਾਕਿਸਤਾਨ ਤੋਂ ਤਾਰਾ ਪਾਰ ਡਰੋਨ ਰਾਹੀਂ ਨਸ਼ਾ ਤਸਕਰੀ ਕਰਦੇ ਸਨ। ਪੁਲਿਸ ਮੁਤਾਬਕਾਂ ਇਹਨਾਂ ਦੇ ਪਾਕਿਸਤਾਨ ‘ਚ ਬੈਠੇ ਸਮਗਲਰਾਂ ਨਾਲ ਸੰਪਰਕ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਦੋਵਾਂ ਦੇ ਅੰਮ੍ਰਿਤਸਰ ਦੀ ਜੇਲ੍ਹ ‘ਚ ਬੰਦ ਤਸਕਰਾਂ ਨਾਲ ਹੀ ਸਬੰਧ ਹਨ।

Share This Article
Leave a Comment