ਚੰਡੀਗੜ੍ਹ : ਕਰੋਨਾ ਵਾਇਰਸ ਤੇ ਵੱਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਨੂੰ ਤਿੰਨ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਚੰਡੀਗੜ੍ਹ ਦੇ ਸੈਕਟਰ 9 ਵਿੱਚ ਸਥਿਤ ਹੈੱਡਕੁਆਟਰ ਨੂੰ ਸੈਨੇਟਾਇਜ਼ ਕੀਤਾ ਜਾਵੇਗਾ। ਇਸ ਲਈ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਵਿੱਚ ਹੁਣ ਅਗਲੇ ਤਿੰਨ ਦਿਨ ਤੱਕ ਕੋਈ ਵੀ ਮੁਲਾਜ਼ਮ ਨਹੀਂ ਆਵੇਗਾ। ਇਸ ਦੌਰਾਨ ਸੁਰੱਖਿਆ ਕਰਮੀ ਹੈੱਡਕੁਆਰਟਰ ‘ਚ ਮੌਜੂਦ ਰਹਿਣਗੇ।
ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ਦੇ ਨੇੜੇ ਹੀ ਚੰਡੀਗੜ੍ਹ ਪੁਲਿਸ ਦਾ ਹੈੱਡਕੁਆਰਟਰ ਹੈ। ਕੁਝ ਦਿਨ ਪਹਿਲਾਂ ਚੰਡੀਗੜ੍ਹ ਪੁਲੀਸ ਵੱਲੋਂ ਵੀ ਹੈੱਡਕੁਆਰਟਰ ਨੂੰ ਤਿੰਨ ਦਿਨ ਦੇ ਲਈ ਬੰਦ ਕਰਕੇ ਸੈਨੇਟਾਇਜ਼ ਕੀਤਾ ਗਿਆ ਸੀ । ਹੁਣ ਇਸੇ ਤਰਜ਼ ‘ਤੇ ਪੰਜਾਬ ਪੁਲੀਸ ਦੇ ਹੈੱਡਕੁਆਰਟਰ ਨੂੰ ਵੀ ਸੈਨੇਟਾਇਜ਼ ਕੀਤਾ ਜਾਵੇਗਾ।