ਪੰਜਾਬੀਆਂ ਨੇ ਮਾਨ ਤੇ ਕੇਜਰੀਵਾਲ ਦੀ ਜੋੜੀ ਨੂੰ ਗਲ਼ ਨਾਲ ਲਾਇਆ: ਰਾਘਵ ਚੱਢਾ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ‘ਚ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਹੁਣ ਤੱਕ ਦੇ ਰੁਝਾਨਾਂ ‘ਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਬਹੁਮਤ ਪ੍ਰਾਪਤ ਕਰਦੀ ਨਜ਼ਰ ਆ ਰਹੀ ਹੈ। ਆਪ ਆਗੂ ਰਾਘਵ ਚੱਢਾ ਨੇਕਿਹਾ ਕਿ ‘ਅਸੀਂ ਪਹਿਲੇ ਦਿਨੋਂ ਕਹਿ ਰਹੇ ਸੀ ਕਿ ਆਪ ਆਦਮੀ ਪਾਰਟੀ ਦੀ ਪੂਰਨ ਬਹੁਮਤ ਨਾਲ ਸਰਕਾਰ ਬਣੇਗੀ।”

ਉਨ੍ਹਾਂ ਕਿਹਾ, ਅੱਜ ਵਾਹਿਗੁਰੂ ਨੇ ਆਪਣਾ ਮਿਹਰ ਵਾਲਾ ਹੱਥ ਆਪਣੇ ਬੱਚਿਆਂ ‘ਤੇ, ਆਮ ਆਦਮੀ ਪਾਰਟੀ ‘ਤੇ ਰੱਖਿਆ ਹੈ। ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਾਹਿਬ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਜੋੜੀ ਨੂੰ ਗਲ਼ ਨਾਲ ਲਾਇਆ ਹੈ।”

‘ਪੰਜਾਬ ਦੀ ਸਿਆਸਤ ਦੇ ਵੱਡੇ-ਵੱਡੇ ਲੋਕ, ਜਿਨ੍ਹਾਂ ਨੇ ਦਹਾਕਿਆਂ ਤੱਕ ਪੰਜਾਬ ਦੀ ਸਿਆਸਤ ‘ਤੇ ਰਾਜ ਕੀਤਾ, ਉਹ ਵੀ ਅੱਜ ਡੋਲ ਗਏ।’ ਉਨ੍ਹਾਂ ਕਿਹਾ ਕਿ ‘ਲੋਕਾਂ ਨੇ ਠਾਣ ਲਿਆ ਕਿ 50 ਸਾਲਾਂ ਤੱਕ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਹੁਣ ਉਨ੍ਹਾਂ ਨੂੰ ਹਟਾਉਣ ਹੈ।

Share This Article
Leave a Comment