ਚੰਡੀਗੜ੍ਹ : 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ। ਮੁੱਖ ਚੋਣ ਕਮਿਸ਼ਨਰ ਨੇ ਇਹਨਾਂ ਤਾਰੀਕਾਂ ਦਾ ਐਲਾਨ ਕੀਤਾ ਹੈ। ਚੋਣਾਂ ਦਾ ਐਲਾਨ ਕਰਨ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ (ਸੀਈਸੀ ਰਾਜੀਵ ਕੁਮਾਰ) ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਸੱਤ ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਦੀਆਂ ਚੋਣਾਂ 19 ਅਪ੍ਰੈਲ ਨੂੰ ਹੋਣਗੀਆਂ। ਇਸ ਵਿੱਚ 21 ਰਾਜ ਸ਼ਾਮਲ ਹੋਣਗੇ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।
ਦੂਜੇ ਪੜਾਅ ਦੀਆਂ ਚੋਣਾਂ 26 ਅਪ੍ਰੈਲ ਨੂੰ ਹੋਣਗੀਆਂ। ਤੀਜੇ ਪੜਾਅ ਦੀਆਂ ਚੋਣਾਂ 7 ਮਈ ਨੂੰ ਹੋਣਗੀਆਂ। ਚੋਣ ਕਮਿਸ਼ਨਰ ਨੇ ਦੱਸਿਆ ਕਿ ਚੌਥੇ ਪੜਾਅ ਦੀਆਂ ਚੋਣਾਂ 13 ਮਈ ਨੂੰ ਹੋਣਗੀਆਂ। ਪੰਜਵੇਂ ਪੜਾਅ ਦੀਆਂ ਚੋਣਾਂ 20 ਮਈ ਨੂੰ ਹੋਣਗੀਆਂ।
ਸੱਤਵੇਂ ਯਾਨੀ ਆਖਰੀ ਪੜਾਅ ਵਿਚ ਪੰਜਾਬ ਦੀਆਂ 13, ਚੰਡੀਗੜ੍ਹ ਦੀ ਇੱਕ ਸੀਟ ਅਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਉੱਤੇ 1 ਜੂਨ ਨੂੰ ਵੋਟਿੰਗ ਹੋਵੇਗੀ। 4 ਜੂਨ ਨੂੰ ਗਿਣਤੀ ਹੋਵੇਗੀ।
ਤਿੰਨੋਂ ਥਾਵਾਂ ‘ਤੇ 7 ਮਈ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਨਾਮਜ਼ਦਗੀਆਂ 14 ਮਈ ਤੱਕ ਭਰੀਆਂ ਜਾ ਸਕਦੀਆਂ ਹਨ। 17 ਮਈ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਅੱਜ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਚੋਣ ਕਮਿਸ਼ਨਰ ਨੇ ਵੀ ਪ੍ਰੈਸ ਕਾਨਫਰੰਸ ਦੌਰਾਨ ਕਹੀਆਂ ਇਹ ਗੱਲਾਂ
85 ਸਾਲ ਤੋਂ ਵੱਧ ਉਮਰ ਦੇ ਵੋਟਰ ਘਰ ਬੈਠੇ ਹੀ ਵੋਟ ਪਾ ਸਕਣਗੇ
1.8 ਕਰੋੜ ਪਹਿਲੀ ਵਾਰ ਵੋਟ ਪਾਉਣਗੇ
ਇਸ ਵਾਰ ਦੇਸ਼ ਵਿੱਚ 97 ਕਰੋੜ ਵੋਟਰ ਹਨ।
2.18 ਲੱਖ ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ
588 ਲੱਖ ਅਪਾਹਜ ਵੋਟਰ