ਪੰਜਾਬ ਲਲਿਤ ਕਲਾ ਅਕਾਦਮੀ ਦਾ ਗਠਨ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਲਲਿਤ ਕਲਾ ਅਕਾਦਮੀ ਦੀ ਜਨਰਲ ਕੌਂਸਲ ਦੀ ਮੀਟਿੰਗ ਵੀਰਵਾਰ ਨੂੰ ਪੰਜਾਬ ਕਲਾ ਭਵਨ ਵਿਖੇ ਅਕਾਦਮੀ ਦੇ ਪ੍ਰਧਾਨ ਅਤੇ ਉੱਘੇ ਕਲਾਕਾਰ ਦੀਵਾਨ ਮਾਨਾ ਦੀ ਪ੍ਰਧਾਨਗੀ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਦੀ ਹਾਜ਼ਰੀ ਵਿਚ ਹੋਈ। ਇਸ ਮੀਟਿੰਗ ਵਿਚ ਨਾਮੀ ਸ਼ਿਲਪਕਾਰ ਜੋਯਾ ਰਿਖੀ ਸ਼ਰਮਾ ਨੂੰ ਅਕਾਦਮੀ ਦੇ ਮੀਤ ਪ੍ਰਧਾਨ ਦੇ ਅਹੁਦੇ ਲਈ ਅਤੇ ਜਾਣੇ ਪਛਾਣੇ ਚਿੱਤਰਕਾਰ ਮਦਨ ਲਾਲ ਨੂੰ ਸਕੱਤਰ ਲਈ ਸਰਬਸੰਮਤੀ ਨਾਲ ਚੁਣਿਆ ਗਿਆ।

ਇਸੇ ਮੀਟਿੰਗ ਵਿਚ ਅਕਾਦਮੀ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਤੋਂ ਪਹਿਲਾ ਪੰਜਾਬ ਕਲਾ ਪਰਿਸ਼ਦ ਦੇ ਗਠਨ ਲਈ ਪੰਜਾਬ ਸਾਬਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ ਵਿਚ 28 ਅਪ੍ਰੈਲ ਨੂੰ ਹੋਈ ਮੀਟਿੰਗ ਵਿਚ ਪੰਜਾਬ ਕਲਾ ਪਰਿਸ਼ਦ ਦਾ ਗਠਨ ਕਰਨ ਦੇ ਨਾਲ ਨਾਲ ਪਰਿਸ਼ਦ ਦੇ ਅਹੁਦੇਦਾਰਾਂ ਅਤੇ ਤਿੰਨੇ ਅਕਾਦਮੀਆਂ ਦੇ ਪ੍ਰਧਾਨਾਂ ਦੀ ਨਾਮਜ਼ਦਗੀ ਕਰਦੇ ਸਮੇਂ ਦੀਵਾਨ ਮਾਨਾ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਉੱਘੇ ਕਵੀ ਡਾ. ਸੁਰਜੀਤ ਪਾਤਰ ਨੂੰ ਪਰਿਸ਼ਦ ਦੇ ਚੈਅਰਮੈਨ, ਡਾ. ਲਖਵਿੰਦਰ ਜੌਹਲ ਨੂੰ ਸਕੱਤਰ ਅਤੇ ਡਾ. ਯੋਗਰਾਜ ਨੂੰ ਉਪ ਚੇਅਰਮੈਨ ਬਣਾਇਆ ਗਿਆ ਸੀ।

ਪ੍ਰਧਾਨ, ਮੀਤ ਪ੍ਰਧਾਨ ਅਤੇ ਸਕੱਤਰ ਸਮੇਤ ਬੀਬਾ ਬਲਵੰਤ, ਡਾ. ਸੁਭਾਸ਼ ਪਰਿਹਾਰ, ਨੋਨਿਕਾ ਸਿੰਘ, ਡਾ. ਜਸਪਾਲ ਐੱਸ, ਸਵਰਨਜੀਤ ਸਵੀ,  ਸਿਧਾਰਥ ਵਿੱਗ, ਰਿਤੂ ਬਾਂਸਲ ਅਤੇ ਪੰਕਜ ਸ਼ਰਮਾ ਪੰਜਾਬ ਲਲਿਤ ਕਲਾ ਅਕਾਦਮੀ ਦੀ ਜਨਰਲ ਕੌਂਸਲ ਦੇ ਮੈਂਬਰ ਹੋਣਗੇ । ਅਕਾਦਮੀ ਦੇ ਮੈਂਬਰ ਅਤੇ ਅਹੁਦੇਦਾਰਾਂ ਨੂੰ ਅਕਾਦਮੀ ਦੇ ਸੰਵਿਧਾਨ ਅਨੁਸਾਰ ਤਿੰਨ ਸਾਲ ਲਈ ਅਕਾਦਮੀ ਦਾ ਕਾਰਜਕਾਲ ਸੰਭਾਲਣ ਲਈ ਨਿਯੁਕਤ ਕੀਤਾ ਗਿਆ ਹੈ।

Share This Article
Leave a Comment