ਚੰਡੀਗੜ੍ਹ: ਦੇਸ਼ ਭਰ ‘ਚ ਕੋਰੋਨੋਵਾਇਰਸ ਦਾ ਪ੍ਰਸਾਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੇ ਇਸ ਤੋਂ ਬਚਾਅ ਲਈ ਕੇਂਦਰ ਸਰਕਾਰ ਵੱਲੋਂ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ਲਈ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਦੀਆਂ ਹਦਾਇਤਾ ਦਿੱਤੀਆਂ ਗਈਆਂ ਹਨ।
ਨਿਯਮਾਂ ਦਾ ਪਾਲਣ ਨਾਂ ਕਰਨ ਵਾਲਿਆਂ ‘ਤੇ ਪੁਲਿਸ ਵੱਲੋਂ ਕਾਰਵਾਈੇ ਕਰ ਚਲਾਨ ਵੀ ਕੱਟੇ ਜਾ ਰਹੇ ਹਨ। ਇਸ ਸਭਬ ਦੇ ਬਾਵਜੂਦ ਵੀ ਲੋਕ ਲਾਪਰਵਾਹੀ ਵਰਤ ਰਹੇ ਹਨ ਤੇ ਜਿਸ ਤੋਂ ਪੰਜਾਬ ਸਰਕਾਰ ਕਰਫਿਊ ਦੌਰਾਨ ਦੋ ਮਹੀਨਿਆਂ ‘ਚ ਲਗਭਗ ਸਵਾ ਤਿੰਨ ਕਰੋੜ ਰੁਪਏ ਵਸੂਲ ਚੁੱਕੀ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਨੇ 15 ਅਪ੍ਰੈਲ ਨੂੰ ਮਾਸਕ ਨਾਂ ਪਹਿਨਣ ‘ਤੇ 200 ਅਤੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ 100 ਰੁਪਏ ਦਾ ਜ਼ੁਰਮਾਨਾ ਤੈਅ ਕੀਤਾ। ਉੱਥੇ ਹੀ ਪੰਜਾਬ ਸਰਕਾਰ ਵੱਲੋਂ 30 ਮਈ ਤੋਂ ਮਾਸਕ ਨਾਂ ਪਹਿਨਣ ਅਤੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ 500-500 ਰੁਪਏ ਅਤੇ ਸਮਾਜਿਕ ਦੂਰੀ ਦਾ ਪਾਲਣ ਨਾਂ ਕਰਨ’ਤੇ ਤਿੰਨ ਹਜ਼ਾਰ ਰੁਪਏ ਦਾ ਜ਼ੁਰਮਾਨਾ ਤੈਅ ਕੀਤਾ ਸੀ। ਜਿਸ ਦੇ ਤਹਿਤ ਸਰਕਾਰ ਨੇ ਲੋਕਾਂ ਤੋਂ 2.25 ਕਰੋੜ ਮਾਸਕ ਨਾਂ ਪਹਿਨਣ ਅਤੇ ਇੱਕ ਕਰੋੜ ਥੁੱਕਣ ਲਈ ਵਸੂਲੇ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: